GTA News Media

Top Info Bar
22.1°C Toronto Loading date...
Canada

ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 4.3 % ਹੋਈ

ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 4.3 % ਹੋਈ
Share this post via:

ਕਨੇਡਾ ਦੀ ਸਾਲਾਨਾ ਮਹਿੰਗਾਈ ਦਰ ਮਾਰਚ ਵਿੱਚ ਘਟ ਕੇ 4.3 ਪ੍ਰਤੀਸ਼ਤ ਹੋ ਗਈ ਹੈ। ਫ਼ਰਵਰੀ ਮਹੀਨੇ ਮਹਿੰਗਾਈ ਦਰ 5.2 ਫ਼ੀਸਦੀ ਸੀ। ਅਰਥਸ਼ਾਸਤਰੀਆਂ ਨੇ ਵੀ ਮਾਰਚ ਵਿਚ ਮਹਿੰਗਾਈ ਦਰ ਦੇ ਅਜਿਹੇ ਹੀ ਅੰਕੜਿਆਂ ਦੀ ਪੇਸ਼ੀਨਗੋਈ ਕੀਤੀ ਸੀ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਭੋਜਨ ਦੀਆਂ ਕੀਮਤਾਂ, ਜਿਨ੍ਹਾਂ ਵਿਚ ਲਗਾਤਾਰ ਤੇਜ਼ੀ ਰਿਪੋਰਟ ਹੋ ਰਹੀ ਸੀ, ਵਿਚ ਵੀ ਧੀਮਾਪਣ ਆਉਣਾ ਸ਼ੁਰੂ ਹੋ ਗਿਆ ਹੈ।

ਮਾਰਚ ਵਿੱਚ ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 9.7 ਫ਼ੀਸਦੀ ਵੱਧ ਸਨ, ਪਰ ਇਹ ਫ਼ਰਵਰੀ ਮਹੀਨੇ ਦੌਰਾਨ ਇੱਕ ਸਾਲ ਦੀ ਤੁਲਨਾ ਵਿਚ 10.6 ਫ਼ੀਸਦੀ ਦੇ ਵਾਧੇ ਤੋਂ ਘੱਟ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਭੋਜਨ ਦੀਆਂ ਕੀਮਤਾਂ ਵਿਚ ਜ਼ਿਆਦਾਤਰ ਧੀਮਾਪਣ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀਆਂ ਘੱਟ ਕੀਮਤਾਂ ਕਰਕੇ ਦਰਜ ਹੋਇਆ ਹੈ।

ਕੈਨੇਡਾ ਵਿੱਚ ਮਹਿੰਗਾਈ ਇਸ ਸਾਲ ਲਗਾਤਾਰ ਘਟਣ ਦੀ ਸੰਭਾਵਨਾ ਹੈ ਪਰ ਬੈਂਕ ਆਫ ਕੈਨੇਡਾ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਯਤਨਸ਼ੀਲ ਰਹੇਗਾ ਜਦੋਂ ਤੱਕ ਮਹਿੰਗਾਈ ਆਪਣੇ ਦੋ ਫੀਸਦੀ  ‘ਤੇ ਵਾਪਸ ਨਹੀਂ ਆ ਜਾਂਦੀ। ਕੇਂਦਰੀ ਬੈਂਕ ਨੇ ਸੰਕੇਤ ਦਿੱਤਾ ਹੈ ਕਿ ਇਸ ਟੀਚੇ ‘ਤੇ ਪਹੁੰਚਣ ਲਈ ਵਿਆਜ ਦਰਾਂ ਨੂੰ ਲੰਬੇ ਸਮੇਂ ਤੱਕ ਉੱਚਾ ਰਹਿਣਾ ਪੈ ਸਕਦਾ ਹੈ। ਇਸਦੇ ਤਾਜ਼ਾ ਪੂਰਵ ਅਨੁਮਾਨਾਂ ਦੇ ਅਨੁਸਾਰ, ਬੈਂਕ ਆਫ ਕੈਨੇਡਾ 2024 ਦੇ ਅੰਤ ਤੱਕ ਮਹਿੰਗਾਈ ਦਰ ਆਪਣੇ ਦੋ ਪ੍ਰਤੀਸ਼ਤ ਦੇ ਟੀਚੇ ‘ਤੇ ਵਾਪਸ ਆਉਣ ਦੀ ਉਮੀਦ ਕਰ ਰਿਹਾ ਹੈ।