GTA News Media

Top Info Bar
22.1°C Toronto Loading date...
Canada

ਓਨਟਾਰੀਓ ‘ਚ ਗੈਸ ਦੀਆਂ ਕੀਮਤਾਂ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਣਗੀਆਂ: ਵਿਸ਼ਲੇਸ਼ਕ

ਓਨਟਾਰੀਓ ‘ਚ ਗੈਸ ਦੀਆਂ ਕੀਮਤਾਂ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਣਗੀਆਂ: ਵਿਸ਼ਲੇਸ਼ਕ
Share this post via:

ਇੱਕ ਪੈਟਰੋਲੀਅਮ ਵਿਸ਼ਲੇਸ਼ਕ ਅਨੁਸਾਰ ਦੱਖਣੀ ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਆਪਣੇ ਉੱਚ ਪੱਧਰ ਤੱਕ ਵਧਣ ਲਈ ਤਿਆਰ ਹਨ। ਕੈਨੇਡੀਅਨਜ਼ ਫਾਰ ਅਫੋਰਡੇਬਲ ਐਨਰਜੀ ਦੇ ਪ੍ਰਧਾਨ ਡੈਨ ਮੈਕਟੀਗ ਨੇ ਕਿਹਾ ਕਿ ਇਕ ਲੀਟਰ ਗੈਸ ਦੀ ਔਸਤ ਕੀਮਤ ਰਾਤੋ-ਰਾਤ ਅੱਠ ਸੈਂਟ ਵਧਣੀ ਤੈਅ ਹੈ।

ਉਸਨੇ ਕਿਹਾ, “ਇੱਕ ਲੀਟਰ ਗੈਸ ਦੀ ਮੌਜੂਦਾ ਕੀਮਤ ਲਗਭਗ 156.9 ਸੈਂਟ ਹੈ, ਪਰ ਬੁੱਧਵਾਰ ਤੱਕ, ਇਹ ਵਧ ਕੇ 164.9 ਸੈਂਟ ਪ੍ਰਤੀ ਲੀਟਰ ਹੋ ਜਾਵੇਗੀ।” ਮੈਕਟੀਗ ਨੇ ਅੱਗੇ ਕਿਹਾ ਕਿ ਪਿਛਲੀ ਵਾਰ ਦੱਖਣੀ ਓਨਟਾਰੀਓ ਵਿੱਚ 15 ਨਵੰਬਰ ਨੂੰ ਗੈਸ ਦੀਆਂ ਕੀਮਤਾਂ ਐਨੀਆਂ ਵਧੀਆ ਸਨ।