GTA News Media

Top Info Bar
22.1°C Toronto Loading date...
Canada

ਫ਼ੈਡਰਲ ਵਰਕਰਾਂ ਦੀ ਹੜਤਾਲ ਕਾਰਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਹੋਵੇਗੀ ਦੇਰੀ: ਇਮੀਗ੍ਰੇਸ਼ਨ ਮਿਨਿਸਟਰ

ਫ਼ੈਡਰਲ ਵਰਕਰਾਂ ਦੀ ਹੜਤਾਲ ਕਾਰਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਹੋਵੇਗੀ ਦੇਰੀ: ਇਮੀਗ੍ਰੇਸ਼ਨ ਮਿਨਿਸਟਰ
Share this post via:

ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਦਾ ਕਹਿਣਾ ਹੈ ਕਿ ਫ਼ੈਡਰਲ ਵਰਕਰਾਂ ਦੀ ਹੜਤਾਲ ਕਾਰਨ ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ।ਫ਼ੈਡਰਲ ਮੁਲਾਜ਼ਮਾਂ ਦੀ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਅਤੇ ਫ਼ੈਡਰਲ ਸਰਕਾਰ ਦਰਮਿਆਨ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਬੁੱਧਵਾਰ ਤੋਂ 155,500 ਤੋਂ ਵੱਧ ਫ਼ੈਡਰਲ ਵਰਕਰ ਹੜਤਾਲ ‘ਤੇ ਹਨ।

ਇਸ ਹੜਤਾਲ ਨਾਲ ਕਈ ਫ਼ੈਡਰਲ ਵਿਭਾਗ ਅਤੇ ਮਹਿਕਮੇ ਪ੍ਰਭਾਵਿਤ ਹਨ। ਫ਼ੈਡਰਲ ਸਰਕਾਰ ਨੇ ਪ੍ਰਭਾਵਿਤ ਹੋਣ ਵਾਲੇ ਅਦਾਰਿਆਂ ਅਤੇ ਸੇਵਾਵਾਂ ਦੀ ਇੱਕ ਸੂਚੀ ਵੀ ਤਿਆਰ ਕੀਤੀ ਹੈ। ਮਿਨਿਸਟਰ ਫ੍ਰੇਜ਼ਰ ਨੇ ਕਿਹਾ ਕਿ ਇਮੀਗ੍ਰੇਸ਼ਨ ਦੀ ਹਰੇਕ ਸਟ੍ਰੀਮ ਵਿਚ ਹੀ ਅਰਜ਼ੀਆਂ ਦੀ ਪ੍ਰੋਸੈਸਿੰਗ ਪ੍ਰਭਾਵਿਤ ਹੋਵੇਗੀ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਤੋਂ ਬਾਅਦ ਜਮਾਂ ਹੋਏ ਅਰਜ਼ੀਆਂ ਦੇ ਬੈਕਲੌਗ ਨੂੰ ਨਿਪਟਾਉਣ ਲਈ ਇਮੀਗ੍ਰੇਸ਼ਨ ਵਿਭਾਗ ਨੇ ਦਿਨ-ਰਾਤ ਮਿਹਨਤ ਕੀਤੀ ਹੈ ਅਤੇ ਸੇਵਾਵਾਂ ਦਾ ਪੱਧਰ ਮੁੜ ਮਹਾਮਾਂਰੀ ਤੋਂ ਪਹਿਲਾਂ ਦੇ ਪੱਧਰ ‘ਤੇ ਆਉਣਾ ਸ਼ੁਰੂ ਹੋ ਗਿਆ ਸੀ, ਪਰ ਹੜਤਾਲ ਕਾਰਨ ਇਹ ਸਥਿਤੀ ਦੁਬਾਰਾ ਪ੍ਰਭਾਵਿਤ ਹੋ ਸਕਦੀ ਹੈ। ਫ਼੍ਰੇਜ਼ਰ ਨੇ ਕਿਹਾ ਕਿ ਸਿਟੀਜ਼ਨਸ਼ਿਪ ਸੇਵਾਵਾਂ ਅਤੇ ਇਮੀਗ੍ਰੇਸ਼ਨ ਸਬੰਧੀ ਅਪੁਆਇੰਟਮੈਂਸ ਵੀ ਪ੍ਰਭਾਵਿਤ ਹੋਣਗੀਆਂ।