ਟੋਰਾਂਟੋ ਦੀ ਇੱਕ ਔਰਤ ਨੂੰ ਵੀਰਵਾਰ ਸਵੇਰੇ ਆਪਣੇ ਹੀ ਕੁੱਤੇ ਵੱਲੋਂ ਹਮਲਾ ਕਰਨ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਕਾਰਬਰੋ ਦੇ ਇਵਾਨ ਰੋਡ ‘ਤੇ ਵੀਰਵਾਰ ਸਵੇਰੇ ਲਗਭਗ 10:30 ਵਜੇ ਵਾਪਰੀ। ਉਨ੍ਹਾਂ ਨੇ ਅੱਗੇ ਕਿਹਾ ਕਿ ਹਮਲਾਵਰ ਕੁੱਤਾ ਔਰਤ ਦਾ ਹੈ।
ਪੈਰਾਮੈਡਿਕਸ ਨੇ ਪੁਸ਼ਟੀ ਕੀਤੀ ਕਿ ਹਮਲੇ ਨੇ ਔਰਤ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਈ ਹੈ। ਘਟਨਾਂ ਦੀ ਹੋਰ ਜਾਣਕਾਰੀ ਲਈ ਜਾਨਵਰ ਸੇਵਾਵਾਂ ( Animal Services) ਤੱਕ ਪਹੁੰਚ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਗਈ ਹੈ ।