ਲੌਂਗਾਂ ਵਾਲੀ ਚਾਹ ਪੀਣ ਨਾਲ ਹੋਣਗੇ ਕਈ ਫ਼ਾਇਦੇ
ਲੌਂਗ ਇੱਕ ਜੜੀ ਬੂਟੀ ਹੈ ਜੋ ਹਰ ਭਾਰਤੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਲੋਕ ਭੋਜਨ ਦਾ ਸਵਾਦ ਵਧਾਉਣ ਲਈ ਲੌਂਗ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਲੌਂਗ ਵਿੱਚ ਐਂਟੀਸੈਪਟਿਕ, ਐਂਟੀਵਾਇਰਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਵੀ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ। ਆਓ ਜਾਣਦੇ ਹਾਂ ਲੌਂਗ ਵਾਲੀ ਚਾਹ ਪੀਣ ਦੇ ਫ਼ਾਇਦਿਆਂ ਦੇ ਬਾਰੇ…
ਸਰਦੀ-ਜੁਕਾਮ ਤੋਂ ਰਾਹਤ: ਸਰਦੀ ਤੋਂ ਬਚਣ ਲਈ ਲੌਂਗ ਵਾਲੀ ਚਾਹ ਬੇਹੱਦ ਫ਼ਾਇਦੇਮੰਦ ਹੁੰਦੀ ਹੈ ਲੌਂਗ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਮੌਸਮੀ ਬਦਲਾਅ ਹੋਣ ‘ਤੇ 2-3 ਵਾਰ ਇਸ ਨੂੰ ਪੀਣ ਨਾਲ ਸਰਦੀ, ਖਾਂਸੀ ਅਤੇ ਜੁਕਾਮ ਤੋਂ ਰਾਹਤ ਮਿਲਦੀ ਹੈ।
ਬੁਖਾਰ ਨੂੰ ਦੂਰ ਕਰੇ: ਜੇ ਤੁਸੀਂ ਬੁਖਾਰ ਨਾਲ ਪੀੜਤ ਹੋ ਤਾਂ ਲੌਂਗਾਂ ਵਾਲੀ ਦੀ ਚਾਹ ਪੀਣਾ ਤੁਹਾਡੇ ਲਈ ਕਾਫ਼ੀ ਫ਼ਾਇਦੇਮੰਦ ਹੋਵੇਗਾ।
ਸਰੀਰ ਦੇ ਦਰਦ ਤੋਂ ਛੁਟਕਾਰਾ : ਸਰੀਰ ਦੇ ਅੰਗਾਂ ਅਤੇ ਮਸਲਸ ‘ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੌਂਗਾਂ ਵਾਲੀ ਚਾਹ ਜ਼ਰੂਰ ਪੀਓ। ਇਸ ਦੇ ਇਲਾਵਾ ਜੇ ਤੁਸੀਂ ਚਾਹੋ ਤਾਂ ਲੌਂਗਾਂ ਵਾਲੀ ਚਾਹ ਦੀ ਦਰਦ ਵਾਲੀ ਥਾਂ ‘ਤੇ ਸੇਕ ਵੀ ਕਰ ਸਕਦੇ ਹੋ।
ਢਿੱਡ ਨੂੰ ਰੱਖੇ ਦਰੁਸਤ: ਢਿੱਡ ‘ਚ ਐਸੀਡਿਟੀ ਹੋਣ ਅਤੇ ਪਾਚਨ ਤੰਤਰ ਦੀ ਗਤੀ ਘੱਟ ਹੋਣ ‘ਤੇ ਲੌਂਗਾਂ ਵਾਲੀ ਚਾਹ ਪੀਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
ਦੰਦਾਂ ਦੇ ਦਰਦ ਤੋਂ ਛੁਟਕਾਰਾ: ਦੰਦਾਂ ‘ਚ ਦਰਦ ਹੋਣ ਦੇ ਅਕਸਰ ਲੋਕ ਲੌਂਗਾਂ ਦੇ ਤੇਲ ਦੀ ਵਰਤੋਂ ਕਰਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਂਗਾਂ ਦੀ ਚਾਹ ਵੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਕੱਫ ਦੀ ਸਮੱਸਿਆ ‘ਚ ਵੀ ਲੌਂਗਾਂ ਵਾਲੀ ਚਾਹ ਫ਼ਾਇਦੇਮੰਦ ਸਾਬਤ ਹੁੰਦੀ ਹੈ।