GTA News Media

Top Info Bar
22.1°C Toronto Loading date...
Canada

ਸਕਾਰਬੋਰੋ ‘ਚ ਅੱਗ ਲੱਗਣ ਨਾਲ ਦੋ ਘਰਾਂ ਨੂੰ ਭਾਰੀ ਨੁਕਸਾਨ

ਸਕਾਰਬੋਰੋ ‘ਚ ਅੱਗ ਲੱਗਣ ਨਾਲ ਦੋ ਘਰਾਂ ਨੂੰ ਭਾਰੀ ਨੁਕਸਾਨ
Share this post via:

ਸਕਾਰਬੋਰੋ ਵਿੱਚ ਅੱਗ ਲੱਗਣ ਨਾਲ ਦੋ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਟੋਰਾਂਟੋ ਫਾਇਰ ਫਾਇਟਰਜ਼ ਦਾ ਕਹਿਣਾ ਹੈ ਕਿ ਸੋਮਵਾਰ ਰਾਤ 9:30 ਵਜੇ ਤੋਂ ਬਾਅਦ ਸਕਾਰਬੋਰੋ ਵਿੱਚ ਅੱਗ ਨੇ ਦੋ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਘਰ ਬੁਰੀ ਤਰ੍ਹਾਂ ਸੜ ਗਏ। ਫਾਇਰਫਾਈਟਰਾਂ ਨੂੰ ਫਿੰਚ ਐਵਨਿਊਜ਼ ਇਲਾਕੇ ਵਿੱਚ ਗ੍ਰਿਸਟੋਨ ਕ੍ਰੀਸੈਂਟ ‘ਚ ਸਥਿਤ ਘਰਾਂ ਵਿੱਚ ਬੁਲਾਇਆ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਅੱਗ ਕਾਫੀ ਜ਼ਬਰਦਸਤ ਸੀ ਤੇ ਉਸ ਉੱਤੇ ਮੁਸ਼ਕਲ ਨਾਲ ਕਾਬੂ ਪਾਇਆ ਜਾ ਸਕਿਆ। ਕਿਸੇ ਦੇ ਜਖਮੀ ਹੋਣ ਦੀ ਕੋਈ ਖਬਰ ਨਹੀ ਹੈ। ਹਾਲਾਂਕਿ, ਦੋ ਬੱਚਿਆਂ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ। ਅੱਗ ਤੀਜੇ ਅਲਾਰਮ ਤੱਕ ਪਹੁੰਚ ਚੁੱਕੀ ਸੀ।