GTA News Media

Top Info Bar
22.1°C Toronto Loading date...
Canada

ਹੜਤਾਲ ਕਾਰਨ ਟੈਕਸ ਭਰਨ ਦੀ ਆਖ਼ਰੀ ਤਾਰੀਖ਼ ‘ਚ ਵਾਧਾ ਕਰਨ ਸੰਬੰਧੀ ਪਟੀਸ਼ਨ ਸ਼ੁਰੂ

ਹੜਤਾਲ ਕਾਰਨ ਟੈਕਸ ਭਰਨ ਦੀ ਆਖ਼ਰੀ ਤਾਰੀਖ਼ ‘ਚ ਵਾਧਾ ਕਰਨ ਸੰਬੰਧੀ ਪਟੀਸ਼ਨ ਸ਼ੁਰੂ
Share this post via:

ਫ਼ੈਡਰਲ ਵਰਕਰਾਂ ਵੱਲੋਂ ਚਲ ਰਹੀ ਹੜਤਾਲ ਦੇ ਦਰਮਿਆਨ ਐਰਿਕ ਸੌਮੂਰ ਨਾਮੀ ਇਕ ਅਕਾਊਂਟੈਂਟ ਵੱਲੋਂ ਟੈਕਸ ਭਰਨ ਦੀ ਆਖ਼ਰੀ ਤਾਰੀਖ਼ ਵਿੱਚ ਵਾਧਾ ਕਰਨ ਨੂੰ ਲੈ ਕੇ ਇਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਪਟੀਸ਼ਨ ਵਿੱਚ ਸਰਕਾਰ ਨੂੰ ਆਪਣੀ ਸਮਾਂ ਸੀਮਾ 15 ਜੂਨ ਤੱਕ ਵਧਾਉਣ ਦੀ ਅਪੀਲ ਕੀਤੀ ਗਈ ਹੈ। ਸੋਮਵਾਰ ਦੇਰ ਤੱਕ ਇਸ ਪਟੀਸ਼ਨ ਉੱਪਰ ਕਰੀਬ 25,000 ਦਸਤਖਤ ਹੋ ਚੁੱਕੇ ਸਨ।

ਦੱਸਣਯੋਗ ਹੈ ਕਿ ਫ਼ੈਡਰਲ ਮੁਲਾਜ਼ਮਾਂ ਦੀ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਅਤੇ ਫ਼ੈਡਰਲ ਸਰਕਾਰ ਦਰਮਿਆਨ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ 155,500 ਤੋਂ ਵੱਧ ਪਬਲਿਕ ਸਰਵੈਂਟਸ ਨੇ ਹੜਤਾਲ ਕਰ ਦਿੱਤੀ ਹੈ। ਇਸ ਹੜਤਾਲ ਵਿੱਚ ਕੈਨੇਡਾ ਰੈਵਨਿਊ ਏਜੰਸੀ (CRA) ਦੇ ਵਰਕਰ ਵੀ ਸ਼ਾਮਲ ਹਨ। ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਲਾਭ ਸਾਲ ਲਈ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਉਹ ਪਿਛਲੇ ਸਾਲ ਦੇ ਟੈਕਸਾਂ ਦੇ ਅਧਾਰ ‘ਤੇ ਜੁਲਾਈ ਵਿੱਚ ਸ਼ੁਰੂ ਹੁੰਦੇ ਹਨ ਜੋ ਲੋਕ ਅੱਜ ਭਰਦੇ ਹਨ।