GTA News Media

Top Info Bar
22.1°C Toronto Loading date...
Punjab

ਨਵਜੋਤ ਸਿੰਘ ਸਿੱਧੂ ਨੇ CM ਮਾਨ ਦੀ ਕੀਤੀ ਪ੍ਰਸ਼ੰਸਾ

ਨਵਜੋਤ ਸਿੰਘ ਸਿੱਧੂ ਨੇ CM ਮਾਨ ਦੀ ਕੀਤੀ ਪ੍ਰਸ਼ੰਸਾ
Share this post via:

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ  ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਸਿੱਧੂ ਨੇ ਟਵੀਟ ਸ਼ੇਅਰ ਕਰਕੇ CM ਭਗਵੰਤ ਮਾਨ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ‘ਚੰਗੇ ਕਰਮ ਆਪਣੇ ਆਪ ਹੀ ਬੋਲਦੇ ਹਨ, ਜ਼ੁਬਾਨ ਸਿਰਫ ਉਨ੍ਹਾਂ ਦੀ ਵਿਆਖਿਆ ਕਰਦੀ ਹੈ…ਭਾਵਨਾ ਦੀ ਕਦਰ ਕਰੋ… ਮਾਫੀਆ ਨੂੰ ਤੁਹਾਡੇ ਸਰਪ੍ਰਸਤੀ ਦੀ ਮੇਰੀ ਸਖਤ ਆਲੋਚਨਾ ਦੇ ਬਾਵਜੂਦ, ਇਹ ਕਿ ਅਹਿਜੀ ਚੀਜ਼ ਹੈ ਜੋ ਪ੍ਰਸੰਸਾ ਦੀ ਹੱਕਦਾਰ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਸੀ.ਐਮ.ਮਾਨ ਬੀਤੇ ਦਿਨ ਪੁੰਛ ‘ਚ ਸ਼ਹੀਦ ਹੋਏ 4 ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇ ਚੈੱਕ ਭੇਟ ਕੀਤੇ। ਇਸ ਸਬੰਧੀ ਸਿੱਧੂ ਨੇ ਸੀ.ਐਮ. ਦੀ ਪ੍ਰਸ਼ੰਸਾ ਕੀਤੀ ਹੈ।