GTA News Media

Top Info Bar
22.1°C Toronto Loading date...
Canada

ਸੂਡਾਨ ਚੋਂ ਕੈਨੇਡੀਅਨਜ਼ ਨੂੰ ਕੱਢ ਕੇ ਲਿਆਉਣ ਵਾਲੀ ਪਹਿਲੀ ਉਡਾਣ ਹੋਈ ਪੂਰੀ: ਅਨੀਤਾ ਅਨੰਦ

ਸੂਡਾਨ ਚੋਂ ਕੈਨੇਡੀਅਨਜ਼ ਨੂੰ ਕੱਢ ਕੇ ਲਿਆਉਣ ਵਾਲੀ ਪਹਿਲੀ ਉਡਾਣ ਹੋਈ ਪੂਰੀ: ਅਨੀਤਾ ਅਨੰਦ
Share this post via:

ਕੈਨੇਡਾ ਦੀ ਡਿਫ਼ੈਂਸ ਮਿਨਿਸਟਰ ਅਨੀਤਾ ਅਨੰਦ ਨੇ ਅੱਜ ਐਲਾਨਿਆ ਕਿ ਕੈਨੇਡਾ ਨੇ ਸੂਡਾਨ ਵਿਚ ਫਸੇ ਕੈਨੇਡੀਅਨਜ਼ ਨੂੰ ਕੱਢ ਕੇ ਲਿਆਉਣ ਵਾਲੀ ਪਹਿਲੀ ਉਡਾਣ ਪੂਰੀ ਕਰ ਲਈ ਹੈ। ਹਾਂਲਾਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਉਡਾਣ ਵਿਚ ਕਿੰਨੇ ਜਣੇ ਸਵਾਰ ਸਨ। ਗਲੋਬਲ ਅਫੇਅਰਜ਼ ਕੈਨੇਡਾ ਨੇ ਆਪਣੇ ਤਾਜ਼ਾ ਅਪਡੇਟ ਵਿਚ ਕਿਹਾ ਕਿ ਕਰੀਬ 1,800 ਕੈਨੇਡੀਅਨਜ਼ ਸੂਡਾਨ ਵਿਚ ਫਸੇ ਹੋਏ ਹਨ ਅਤੇ ਕਰੀਬ 700 ਲੋਕਾਂ ਨੇ ਉਨ੍ਹਾਂ ਨੂੰ ਮੁਲਕੋਂ ਬਾਹਰ ਕੱਢਣ ਵਿਚ ਫ਼ੈਡਰਲ ਸਰਕਾਰ ਕੋਲੋਂ ਮਦਦ ਮੰਗੀ ਹੈ।

ਨੋਵਾ ਸਕੋਸ਼ੀਆ ਵਿਚ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਬੋਲਦਿਆਂ, ਅਨੀਤਾ ਅਨੰਦ ਨੇ ਕਿਹਾ ਕਿ ਸਰਕਾਰ ਕੋਲ ਜਲਦੀ ਹੀ ਹੋਰ ਵੇਰਵੇ ਹੋਣਗੇ। ਉਨ੍ਹਾਂ ਦੱਸਿਆ ਕਿ ਰੌਇਲ ਕੈਨੇਡੀਅਨ ਏਅਰ ਫ਼ੋਰਸ ਦੇ CC-130 Hercules ਏਅਰਕ੍ਰਾਫ਼ਟ ਨੇ ਇਸ ਓਪਰੇਸ਼ਨ ਨੂੰ ਅੰਜਾਮ ਦਿੱਤਾ ਹੈ।