GTA News Media

Top Info Bar
22.1°C Toronto Loading date...
Health

ਘਿਓ ਦਾ ਸੇਵਨ ਕਰਨ ਦੇ ਫਾਇਦੇ ਅਤੇ ਨੁਕਸਾਨ

ਘਿਓ ਦਾ ਸੇਵਨ ਕਰਨ ਦੇ ਫਾਇਦੇ ਅਤੇ ਨੁਕਸਾਨ
Share this post via:

ਹਰ ਮਨੁੱਖੀ ਸਰੀਰ ਦੀਆਂ ਵੱਖੋ-ਵੱਖਰੀਆਂ ਸਮਰੱਥਾਵਾਂ ਹੁੰਦੀਆਂ ਹਨ, ਅਤੇ ਵਿਅਕਤੀ ਦੀ ਸਿਹਤ ਇਹ ਤੈਅ ਕਰਦੀ ਹੈ ਕਿ ਘਿਓ ਉਨ੍ਹਾਂ ਨੂੰ ਲਾਭ ਪਹੁੰਚਾਏਗਾ ਜਾਂ ਨੁਕਸਾਨ। ਜੇਕਰ ਕਿਸੇ ਵਿਅਕਤੀ ਦੀ ਸਿਹਤ ਪਹਿਲਾਂ ਤੋਂ ਹੀ ਕਮਜ਼ੋਰ ਹੈ ਤਾਂ ਉਸ ਲਈ ਘਿਓ ਦਾ ਸੇਵਨ ਕਰਨਾ ਲਾਭਦਾਇਕ ਨਹੀਂ ਹੋ ਸਕਦਾ। ਦੂਜੇ ਪਾਸੇ ਜੇਕਰ ਕੋਈ ਸਿਹਤਮੰਦ ਵਿਅਕਤੀ ਘੱਟ ਮਾਤਰਾ ‘ਚ ਘਿਓ ਖਾਵੇ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਨੁਕਸਾਨ ਬਾਰੇ…

ਘਿਓ ਦਾ ਸੇਵਨ ਕਰਨ ਫਾਇਦੇ 

ਹਾਲਾਂਕਿ ਐਲੋਪੈਥੀ ਵਿੱਚ ਭਾਰ ਘਟਾਉਣ ਲਈ ਘਿਓ ਦੇ ਫਾਇਦਿਆਂ ਦਾ ਕੋਈ ਜ਼ਿਕਰ ਨਹੀਂ ਹੈ, ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਥੋੜ੍ਹੀ ਮਾਤਰਾ ਵਿੱਚ ਘਿਓ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਸਵੇਰੇ ਚਪਾਤੀ ਉੱਤੇ ਘਿਓ ਲਗਾ ਕੇ ਇਸ ਦਾ ਸੇਵਨ ਕਰਨ ਨਾਲ ਦਿਨ ਭਰ ਦੀ ਭੁੱਖ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ, ਜਿਸ ਨਾਲ ਭਾਰ ਕੰਟਰੋਲ ਵਿਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਜਦੋਂ ਘਿਓ ਨੂੰ ਚਪਾਤੀ ਉੱਤੇ ਲਗਾਇਆ ਜਾਂਦਾ ਹੈ, ਤਾਂ ਇਹ ਇਸ ਦੇ ਗਲਾਈਸੈਮਿਕ ਇੰਡੈਕਸ ਨੂੰ ਘਟਾਉਂਦਾ ਹੈ, ਜੋ ਸ਼ੂਗਰ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਘਿਓ ਸਿਹਤਮੰਦ ਕੋਲੈਸਟ੍ਰੋਲ ਵਧਾਉਣ ਵਿਚ ਵੀ ਮਦਦ ਕਰ ਸਕਦਾ ਹੈ।

ਨੁਕਸਾਨ

ਘਿਓ ਦਾ ਬਹੁਤ ਜ਼ਿਆਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਕੋਲੈਸਟ੍ਰੋਲ ਦਾ ਪੱਧਰ ਉੱਚਾ ਹੈ ਜਾਂ ਜੋ ਲੋਕ ਦਿਲ ਦੇ ਮਰੀਜ਼ ਹਨ। ਇਸ ਤੋਂ ਇਲਾਵਾ, ਜਦੋਂ ਘਿਓ ਨੂੰ ਉੱਚ ਤਾਪਮਾਨ ‘ਤੇ ਗਰਮ ਕੀਤਾ ਜਾਂਦਾ ਹੈ, ਤਾਂ ਇਸ ਦੀ ਬਣਤਰ ਬਦਲ ਜਾਂਦੀ ਹੈ, ਜਿਸ ਨਾਲ ਸਰੀਰ ਵਿਚ ਫ੍ਰੀ ਰੈਡੀਕਲਸ ਬਣਦੇ ਹਨ। ਫ੍ਰੀ ਰੈਡੀਕਲਸ ਦਾ ਇਕੱਠਾ ਹੋਣਾ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਘਿਓ ਦਾ ਸੇਵਨ ਸੰਜਮ ਵਿੱਚ ਕਰਨਾ ਜ਼ਰੂਰੀ ਹੋ ਜਾਂਦਾ ਹੈ, ਆਮ ਤੌਰ ‘ਤੇ ਇੱਕ ਜਾਂ ਦੋ ਚੱਮਚ, ਇਸ ਤੋਂ ਵੱਧ ਦਿਨ ਵਿੱਚ ਦੇਸੀ ਘਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।