ਮਿਸੀਸਾਗਾ ‘ਚ ਇਕ ਔਡੀ ਦੀ ਚਪੇਟ ‘ਚ ਆਉਣ ਨਾਲ ਇਕ 29 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਨ ਕੁਨਾਲ ਮਹਿਤਾ ਵਜੋਂ ਹੋਈ ਹੈ। ਕੁਨਾਲ ਜੋ 2019 ਵਿੱਚ ਕੈਨੇਡਾ ਗਿਆ ਸੀ ਅਤੇ ਇੱਕ ਉਬਰ ਡਰਾਈਵਰ ਵਜੋਂ ਕੰਮ ਕਰਦਾ ਸੀ। ਜਦੋਂ ਇਹ ਹਾਦਸਾ ਵਾਪਰਿਆ,ਉਸ ਵੇਲੇ ਵੀ ਉਹ ਕੰਮ ‘ਤੇ ਸੀ।
ਜਾਣਕਾਰੀ ਅਨੁਸਾਰ, ਹਾਈਵੇਅ 401 ‘ਤੇ ਚਿੱਟੇ ਰੰਗ ਦੀ ਔਡੀ ਕਾਰ ਨੇ ਉਸਨੂੰ ਇਨੀਂ ਜੋਰ ਨਾਲ ਟੱਕਰ ਮਾਰੀ ਕਿ ਕੁਨਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡਰਾਈਵਰ ਮੌਕੇ ‘ਤੇ ਫਰਾਰ ਹੋ ਗਿਆ। OPP ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਨਾਲ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਤੇ ਉਸਦੇ ਮਾਪਿਆਂ ਦੀ ਮੱਦਦ ਲਈ ਇੱਕ ਫੰਡਰੇਜ਼ ਸ਼ੁਰੂ ਕੀਤਾ ਗਿਆ ਹੈ।