GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ ਏਸ਼ੀਅਨ ਹੈਰੀਟੇਜ ਮੰਥ ਦੀ ਹੋਈ ਸ਼ੁਰੂਆਤ

ਕੈਨੇਡਾ ‘ਚ ਏਸ਼ੀਅਨ ਹੈਰੀਟੇਜ ਮੰਥ ਦੀ ਹੋਈ ਸ਼ੁਰੂਆਤ
Share this post via:

ਏਸ਼ੀਆਈ ਮੂਲ ਦੇ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਏਸ਼ੀਅਨ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦਾ ਜਸ਼ਨ ਮਨਾਉਣ ਲਈ ਏਸ਼ੀਅਨ ਹੈਰੀਟੇਜ ਮੰਥ ਦੀ ਸ਼ੁਰੂਆਤ ਕੀਤੀ ਗਈ ਸੀ। ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ 1990 ਦੇ ਦਹਾਕੇ ਤੋਂ ਮਨਾਇਆ ਜਾ ਰਿਹਾ ਹੈ।

ਦਸੰਬਰ 2001 ਵਿੱਚ, ਕੈਨੇਡਾ ਦੀ ਸੈਨੇਟ ਨੇ ਮੁਲਕ ਵਿੱਚ ਮਈ ਨੂੰ ਏਸ਼ੀਅਨ ਹੈਰੀਟੇਜ ਵਜੋਂ ਅਧਿਕਾਰਤ ਤੌਰ ‘ਤੇ ਮਨੋਨੀਤ ਕਰਨ ਲਈ ਸੈਨੇਟਰ ਵਿਵਿਐਨ ਪੋਏ ਦੁਆਰਾ ਪ੍ਰਸਤਾਵਿਤ ਮੋਸ਼ਨ ਨੂੰ ਅਪਣਾਇਆ ਸੀ। ਡਾ ਪੋਏ ਕੈਨੇਡਾ ਦੀ ਸੈਨੇਟ ਦੀ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੇ ਪਹਿਲੇ ਸ਼ਖ਼ਸ ਸਨ। ਮਈ 2002 ਵਿੱਚ, ਕੈਨੇਡਾ ਸਰਕਾਰ ਨੇ ਮਈ ਨੂੰ ਏਸ਼ੀਅਨ ਹੈਰੀਟੇਜ ਮੰਥ ਵਜੋਂ ਮਨਾਉਣ ਲਈ ਇੱਕ ਅਧਿਕਾਰਤ ਘੋਸ਼ਣਾ ਪੱਤਰ ਉੱਤੇ ਦਸਤਖ਼ਤ ਕੀਤੇ ਸਨ।

ਕੈਨੇਡਾ ਵਿਚ ਬਹੁ-ਸੱਭਿਆਚਾਰਵਾਦ ਅਤੇ ਕਦਰਾਂ-ਕੀਮਤਾਂ ਦੀ ਵੰਨ-ਸੁਵੰਨਤਾ ਨੂੰ ਅਹਿਮ ਮੁਕਾਮ ਹਾਸਲ ਹੈ। ਪਿਛਲੀਆਂ ਦੋ ਸ਼ਤਾਬਦੀਆਂ ਤੋਂ ਏਸ਼ੀਆਈ ਲੋਕ ਕੈਨੇਡਾ ਪਰਵਾਸ ਕਰਦੇ ਰਹੇ ਹਨ ਅਤੇ ਇਸ ਮੁਲਕ ਦੀ ਤਾਮੀਰ, ਤਰੱਕੀ, ਸਮਾਜ, ਭਾਸ਼ਾ ,ਆਰਥਿਕਤਾ ਅਤੇ ਤਕਰੀਬਨ ਹਰ ਪਹਿਲੂ ਵਿਚ ਹੀ ਪਰਵਾਸੀਆਂ ਨੇ ਵੱਢਮੁੱਲਾ ਯੋਗਦਾਨ ਪਾਇਆ ਹੈ।