ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸੁਪਰ ਵੀਜ਼ੇ ਲਈ ਆਮਦਨ ਸ਼ਰਤਾਂ ਵਿੱਚ ਥੋੜਾ ਵਾਧਾ ਕਰਦਿਆਂ , ਸਾਲ 2023 ਲਈ ਆਮਦਨ ਸ਼ਰਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੁਪਰ ਵੀਜ਼ਾ ਅਪਲਾਈ ਕਰਨ ਲਈ ਸਪਾਂਸਰ ਕਰਨ ਵਾਲਿਆਂ ਲਈ ਸਲਾਨਾ ਆਮਦਨ ਦੀ ਸ਼ਰਤ ਹੁੰਦੀ ਹੈ , ਜੋ ਕਿ ਪਰਿਵਾਰਿਕ ਮੈਂਬਰਾਂ ਦੀ ਗਿਣਤੀ ‘ਤੇ ਨਿਰਭਰ ਕਰਦੀ ਹੈ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2023 ਲਈ ਆਮਦਨ ਸ਼ਰਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸੂਚੀ ਅਨੁਸਾਰ 4 ਵਿਅਕਤੀਆਂ ਦੇ ਪਰਿਵਾਰ ਲਈ 2022 ਦੀ ਆਮਦਨ $ 51,128 ਹੋਣੀ ਚਾਹੀਦੀ ਹੈ। 4 ਵਿਅਕਤੀਆਂ ਤੋਂ ਭਾਵ ਜੇਕਰ ਕੋਈ ਪਤੀ ਪਤਨੀ ਆਪਣੇ ਮਾਂ ਬਾਪ ਨੂੰ ਬੁਲਾਉਣਾ ਚਾਹੁੰਦੇ ਹਨ ਤਾਂ ਉਹਨਾਂ ਦੀ 2022 ਦੀ ਸਲਾਨਾ ਆਮਦਨ $ 51,128 ਹੋਣੀ ਚਾਹੀਦੀ ਹੈ। ਪਰਿਵਾਰ ਦੇ ਕੁੱਲ 7 ਮੈਂਬਰ ਹੋਣ ਦੀ ਸੂਰਤ ਵਿੱਚ ਇਹ ਆਮਦਨ $72,814 ਹੋਣੀ ਚਾਹੀਦੀ ਹੈ ਅਤੇ ਇਸਤੋਂ ਬਾਅਦ ਪ੍ਰਤੀ ਮੈਂਬਰ $7,412 ਜੁੜਦੇ ਰਹਿਣੇ ਹਨ ।