GTA News Media

Top Info Bar
22.1°C Toronto Loading date...
Health

ਹਰ ਰੋਜ਼ 15 ਮਿੰਟ ਦੀ ਸੈਰ ਵਧਾ ਦੇਵੇਗੀ ਤੁਹਾਡੀ ਜ਼ਿੰਦਗੀ

ਹਰ ਰੋਜ਼ 15 ਮਿੰਟ ਦੀ ਸੈਰ ਵਧਾ ਦੇਵੇਗੀ ਤੁਹਾਡੀ ਜ਼ਿੰਦਗੀ
Share this post via:

ਸੈਰ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਸੈਰ ਕਰਨ ਨਾਲ ਨਾ ਸਿਰਫ਼ ਇਮਿਊਨ ਸਿਸਟਮ ਤੰਦਰੁਸਤ ਰਹਿੰਦਾ ਹੈ ਸਗੋਂ ਮਾਸਪੇਸ਼ੀਆਂ ਵੀ ਮਜ਼ਬੂਤ ​​ਹੁੰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਰੋਜ਼ 15 ਮਿੰਟ ਦੀ ਹੌਲੀ ਸੈਰ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ 14% ਘਟਾਉਂਦੀ ਹੈ।

ਰੋਜ਼ਾਨਾ ਜਾਂ ਹਫ਼ਤੇ ਵਿੱਚ ਕਿੰਨੇ ਮਿੰਟ ਸੈਰ ਕਰਨੀ ਚਾਹੀਦੀ ਹੈ?

ਇੱਕ ਅਧਿਐਨ ਦੇ ਅਨੁਸਾਰ, ਇੱਕ ਵਿਅਕਤੀ ਨੂੰ ਰੋਜ਼ਾਨਾ 15 ਮਿੰਟ ਅਤੇ ਹਫ਼ਤੇ ਵਿੱਚ ਲਗਭਗ 90 ਮਿੰਟ ਸੈਰ ਕਰਨੀ ਚਾਹੀਦੀ ਹੈ। ਹਰ ਰੋਜ਼ 15 ਮਿੰਟ ਦੀ ਸੈਰ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ 14% ਘਟਾਉਂਦੀ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ ਇਸ ਜੀਵਨ ਸ਼ੈਲੀ ਨੂੰ ਅਪਣਾਉਣ ਵਾਲਿਆਂ ਦੀ ਉਮਰ ਲਗਭਗ 3 ਸਾਲ ਵੱਧ ਜਾਂਦੀ ਹੈ।

ਸੈਰ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ:

1. ਜ਼ਿਆਦਾ ਪਾਣੀ ਪੀਓ

ਸੈਰ ਤੇ ਜਾਣ ਤੋਂ ਪਹਿਲਾਂ ਘੱਟ ਤੋਂ ਘੱਟ 1 ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ।

2. ਦੌੜ ਹੋਲੀ ਰੱਖੋ

ਸੈਰ ਦੀ ਸ਼ੁਰੂਆਤ ਹੌਲੀ-ਹੌਲੀ ਕਰੋਂ ਇਸਦੇ ਬਾਅਦ ਆਪਣੇ ਚਲਣ ਦੀ ਗਤੀ ਵਧਾਓ। ਇਸ ਤਰ੍ਹਾਂ ਕਰਨ ਨਾਲ ਜਲਦੀ ਧਕਾਵਟ ਨਹੀਂ ਹੋਵੇਗੀ।

3. ਸ਼ਾਤ ਅਤੇ ਖੁਲੀ ਜਗ੍ਹਾ ਚੁਣੋ

ਸੈਰ ਤੇ ਜਾਣ ਦੇ ਲਈ ਸ਼ਾਤ ਅਤੇ ਖੁਲੀ ਜਗ੍ਹਾ ਚੁਣੋ। ਜਿੱਥੇ ਆਲੇ ਦੁਆਲੇ ਹਰਿਆਲੀ ਹੋਵੇ ਇਸ ਨਾਲ ਤੁਹਾਨੂੰ ਠੰਡੀ ਅਤੇ ਸਵਸਥ ਹਵਾ ਮਿਲੇਗੀ। ਜੋ ਤੁਹਾਡੇ ਦਿਮਾਗ ਨੂੰ ਤਾਜਾ ਰੱਖਣ ”ਚ ਮਦਦ ਕਰੇਗੀ।