ਟੋਰਾਟੋ ( ਬਲਜਿੰਦਰ ਸੇਖਾ) ਪੰਜਾਬੀ ਦੇ ਨਾਮਵਿਰ ਗਾਇਕ ਰੋਮੀ ਰੰਜਨ ਚੰਡੀਗੜ ਦਾ ਟੋਰਾਟੋ ਪੁੱਜਣ ਤੇ ਸਵਾਗਤ ਕੀਤਾ ਗਿਆ । ਉਹਨਾ ਨੇ ਇੱਥੇ ਹਿਮਾਚਲ ਦੇ ਪਰੀਵਾਰਿਕ ਪ੍ਰੋਗਰਾਮ ਵਿੱਚ ਭਾਗ ਲਿਆ ਜਿਸਨੂੰ ਸਰੋਤਿਆਂ ਨੇ ਬਹੁਤ ਦਾਦ ਦਿੱਤੀ । ਉਦਾਸ ਗੀਤਾਂ ਦੇ ਗਾਇਕ ਰੋਮੀ ਰੰਜਨ ਦੂਰਦਰਸਨ ਨਾਲ ਲੰਬੇ ਸਮੇ ਤੋ ਜੁੜੇ ਹੋਏ ਹਨ ।
ਇਸ ਤੋ ਬਾਅਦ ਉਹ ਐਡਮਿੰਟਨ ਵਿੱਚ ਸ਼ੋਅ ਕਰਨਗੇ । ਟੋਰਾਂਟੋ ਵਿੱਚ ਸੰਗੀਤਕਾਰ ਦਿਲਖੁਸ਼ ਥਿੰਦ , ਬਲਜਿੰਦਰ ਸੇਖਾ , ਗੀਤਕਾਰ ਜੱਸੀ ਭੁੱਲਰ ਢਪਾਲੀ ,ਗੀਤਕਾਰ ਨਿੰਮਾ ਚੱਕ ਵਾਲਾ , ਹੈਪੀ ਰਾਮਪੁਰਾ ਗਰੇਓਡਂ ਬੱਸ ਵਾਲੇ ਨੇ ਗਾਇਕ ਰੋਮੀ ਰੰਜਨ ਦਾ ਨਿੱਘਾ ਸ਼ਵਾਗਤ ਕੀਤਾ।