GTA News Media

Top Info Bar
22.1°C Toronto Loading date...
Health

ਆਮ ਨਮਕ ਦੀ ਥਾਂ ਕਰੋ ਸੇਂਧਾ ਨਮਕ ਦੀ ਵਰਤੋਂ, ਸਰੀਰ ਨੂੰ ਹੋਣਗੇ ਇਹ ਫਾਇਦੇ

ਆਮ ਨਮਕ ਦੀ ਥਾਂ ਕਰੋ ਸੇਂਧਾ ਨਮਕ ਦੀ ਵਰਤੋਂ, ਸਰੀਰ ਨੂੰ ਹੋਣਗੇ ਇਹ ਫਾਇਦੇ
Share this post via:

ਆਯੂਰਵੈਦ ‘ਚ ਸੇਂਧਾ ਨਮਕ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਗਿਆ ਹੈ। ਇਸ ਨੂੰ ਰਾਕ ਸਾਲਟ, ਵਰਤ ਦਾ ਲੂਣ ਅਤੇ ਲਾਹੋਰੀ ਲੂਣ ਨਾਲ ਵੀ ਪੁਕਾਰਿਆ ਜਾਂਦਾ ਹੈ। ਇਹ ਲੂਣ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਸੇਂਧਾ ਨਮਕ ‘ਚ ਕੈਲਸ਼ੀਅਮ, ਪੋਟੇਸ਼ੀਅਮ ਅਤੇ ਮੈਗਨੀਸ਼ੀਅਮ ਮਿਨਰਲਸ ਪਾਏ ਜਾਂਦੇ ਹਨ, ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਆਓ ਜਾਣਦੇ ਹਾਂ ਇਸ ਨਮਕ ਦੇ ਫਾਇਦੇ…

1. ਥਕਾਵਟ
ਜੇਕਰ ਤੁਹਾਨੂੰ ਕੋਈ ਵੀ ਕੰਮ ਕਰਦੇ ਸਮੇਂ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਥਕਾਵਟ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ।

2. ਪੱਥਰੀ ਦੀ ਸਮੱਸਿਆ
ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਸੇਂਧਾ ਨਮਕ ਅਤੇ ਨਿੰਬੂ ਨੂੰ ਪਾਣੀ ‘ਚ ਮਿਲਾ ਕੇ ਪੀਓ। ਇਸ ਨਾਲ ਪੱਥਰੀ ਗਲਣ ਲੱਗ ਜਾਵੇਗੀ।

3.  ਅਸਥਮਾ ਦੂਰ
ਅਸਥਮਾ, ਸ਼ੂਗਰ ਅਤੇ ਆਰਥਰਾਇਟਸ ਦੇ ਮਰੀਜ਼ਾਂ ਨੂੰ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸੇਂਧਾ ਨਮਕ ਇਨ੍ਹਾਂ ਸਾਰੀਆਂ ਬੀਮਾਰੀਆਂ ਲਈ ਫਾਇਦੇਮੰਦ ਹੈ।

4. ਨੀਂਦ ਨਾ ਆਉਣ ਦੀ ਸਮੱਸਿਆ
ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਸੇਂਧਾ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ।

5. ਬਲੱਡ ਪ੍ਰੈਸ਼ਰ ਕੰਟਰੋਲ
ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਨੂੰ ਸੇਂਧਾ ਨਮਕ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਕੋਲੈਸਟਰੋਲ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਜਾਂਦਾ ਹੈ।

6. ਤਣਾਅ ਨੂੰ ਕਰੇ ਘੱਟ
ਇਸ ਦੇ ਨਾਲ ਇਹ ਸੇਰੋਟੋਨਿਨ ਅਤੇ ਮੇਲਾਟੋਨਿਨ ਹਾਰਮੋਨਜ਼ ਦੀ ਮਾਤਰਾ ਬਣਾਓ ਰੱਖਦਾ ਹੈ ਜੋ ਤਣਾਅ ਨਾਲ ਲੜਨ ‘ਚ ਮਦਦ ਕਰਦੀ ਹੈ।

7.ਸਰੀਰ ਦਰਦ
ਜੇਕਰ ਤੁਹਾਡੇ ਸਰੀਰ ਵਿਚ ਦਰਦ ਰਹਿੰਦਾ ਹੈ ਤਾਂ ਤੁਸੀਂ ਆਪਣੇ ਖਾਣੇ ਵਿਚ ਸੇਂਧਾ ਨਮਕ ਦੀ ਵਰਤੋਂ ਕਰੋ। ਇਹ ਨਮਕ ਮਾਸਪੇਸ਼ੀਆਂ ਦੇ ਦਰਦ ਅਤੇ ਕੜਵੱਲ ਦੇ ਨਾਲ ਹੀ ਜੋੜਾਂ ਦੇ ਦਰਦ ਨੂੰ ਵੀ ਘੱਟ ਕਰਦਾ ਹੈ।