GTA News Media

Top Info Bar
22.1°C Toronto Loading date...
Entertainment

ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਨੇ ਬਣਾਇਆ ਨਵਾਂ ਰਿਕਾਰਡ

ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਨੇ ਬਣਾਇਆ ਨਵਾਂ ਰਿਕਾਰਡ
Share this post via:

ਦਿਲਜੀਤ-ਨਿਮਰਤ ਦੀ ਫਿਲਮ ‘ਜੋੜੀ’ 5 ਮਈ ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਹੁਣ ਇਸ ਫਿਲਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਫਿਲਮ ਜੋੜੀ ਨੂੰ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾ ‘ਚ ਵੀ ਭਾਰੀ ਹੁੰਗਾਰਾ ਮਿਲ ਰਿਹਾ ਹੈ। ਦਰਅਸਲ ਅਮਰੀਕਾ ਦੀ ਇੱਕ ਬਿਲਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿਲਜੀਤ-ਨਿਮਰਤ ਦੀ ਫਿਲਮ ਦੀ ਖਬਰ ਪਬਲਿਸ਼ ਹੋਈ ਹੈ। ਇਸ ਖ਼ਬਰ ‘ਚ ਲਿਖਿਆ ਹੋਇਆ ਹੈ ਕਿ ਵਾਇਰਲ ਕੋਚੇਲਾ ਸਟਾਰ ਦਿਲਜੀਤ ਦੋਸਾਂਝ ਦੀ ਹੁਣ ਅਮਰੀਕਾ ਵਿੱਚ ਵੀ ਇੱਕ ਹਿੱਟ ਫਿਲਮ ਹੈ। ਇਸ ਫਿਲਮ ਨੇ ਹਫਤੇ ਦੇ ਅੰਤ ਵਿੱਚ 125 ਸਕ੍ਰੀਨਾਂ ਤੋਂ $734,000 ਦੀ ਕਮਾਈ ਕੀਤੀ।

ਜਿਕਰਯੋਗ ਹੈ ਕਿ ਅਮਰ ਸਿੰਘ ਚਮਕੀਲਾ ਦੀ ਜੀਵਨੀ ‘ਤੇ ਬਣੀ ਪੰਜਾਬੀ ਫਿਲਮ ਜੋੜੀ ‘ਤੇ ਕਾਫੀ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਲੁਧਿਆਣਾ ਕੋਰਟ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲੱਗਾ ਦਿੱਤੀ ਸੀ। ਪਰ ਇਸ ਨੂੰ ਹੁਣ ਲੋਕ ਸਿਨਮਾਘਰਾਂ ‘ਚ ਦੇਖ ਸਕਦੇ ਹਨ। ਫੈਨਜ਼ ਨੂੰ ਦਿਲਜੀਤ ਨਿਮਰਤ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਆ ਰਹੀ ਹੈ। ਜੋੜੀ ਦੇ ਟ੍ਰੇਲਰ ਨੇ ਯੂਟਿਊਬ ‘ਤੇ ਲਗਭਗ 12 ਮਿਲੀਅਨ ਵਿਊਜ਼ ਦੇ ਨਾਲ 24 ਘੰਟਿਆਂ ਵਿਚ ਸਭ ਤੋਂ ਵੱਧ ਦੇਖੇ ਗਏ ਪੰਜਾਬੀ ਟ੍ਰੇਲਰ ਦਾ ਰਿਕਾਰਡ ਤੋੜ ਦਿਤਾ ਹੈ।