GTA News Media

Top Info Bar
22.1°C Toronto Loading date...
Health

ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਨੂੰ ਹੋ ਸਕਦੇ ਹਨ ਨੁਕਸਾਨ

ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਨੂੰ ਹੋ ਸਕਦੇ ਹਨ ਨੁਕਸਾਨ
Share this post via:

ਦੁੱਧ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ ਅਤੇ ਇਸ ਨੂੰ ਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਇਸ ਦਾ ਸੇਵਨ ਗਲਤ ਚੀਜ਼ਾਂ ਨਾਲ ਕਰਦੇ ਹੋ ਤਾਂ ਇਸ ਦੇ ਨੁਕਸਾਨ ਵੀ ਦੇਖਣ ਨੂੰ ਮਿਲ ਸਕਦੇ ਹਨ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਸੇਵਨ ਕਿਹੜੀਆਂ ਚੀਜ਼ਾਂ ਨਾਲ ਕਰਨਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।

ਦੁੱਧ ਦੇ ਨਾਲ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਮੂਲੀ 
ਦੁੱਧ ਪੀਣ ਤੋਂ ਬਾਅਦ ਕਿਸੇ ਨੂੰ ਮੂਲੀ ਜਾਂ ਮੂਲੀ ਦੀਆਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ ਅਤੇ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਚਮੜੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਸਾਈਟ੍ਰਸ ਫੂਡ 

ਤੁਸੀਂ ਜਾਣਦੇ ਹੋ ਕਿ ਦੁੱਧ ਨੂੰ ਦਹੀਂ ਅਤੇ ਪਨੀਰ ਬਣਾਉਣ ਲਈ ਅਕਸਰ ਦੁੱਧ ਵਿੱਚ ਨਿੰਬੂ ਦਾ ਰਸ ਮਿਲਾਇਆ ਜਾਂਦਾ ਹੈ। ਜਿਵੇਂ ਕਿ ਦੁੱਧ ਵਿੱਚ ਨਿੰਬੂ ਮਿਲਾਉਣ ਨਾਲ ਅਜਿਹਾ ਅਸਰ ਹੁੰਦਾ ਹੈ, ਤਾਂ ਤੁਸੀਂ ਸੋਚੋ ਕਿ ਸਾਈਟ੍ਰਸ ਫੂਡ ਨਾਲ ਤੁਹਾਡੇ ਪੇਟ ਦਾ ਕੀ ਹਾਲ ਹੁੰਦਾ ਹੋਵੇਗਾ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੁੱਧ ਦੇ ਨਾਲ ਤੇਜ਼ਾਬ, ਨਿੰਬੂ ਅਤੇ ਵਿਟਾਮਿਨ ਸੀ ਵਰਗੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਇਨ੍ਹਾਂ ਫਲਾਂ ਨੂੰ ਦੁੱਧ ਦੇ ਨਾਲ ਨਾ ਖਾਓ 

ਫਲਾਂ ਨੂੰ ਦੁੱਧ ਵਿੱਚ ਮਿਲਾ ਕੇ ਜੂਸ ਬਣਾਉਣ ਦਾ ਤਰੀਕਾ ਬਹੁਤ ਪੁਰਾਣਾ ਹੈ। ਹਾਲਾਂਕਿ, ਮਾਹਰ ਚੇਤਾਵਨੀ ਦਿੰਦੇ ਹਨ ਕਿ ਸਾਰੇ ਫਲਾਂ ਨੂੰ ਦੁੱਧ ਵਿੱਚ ਨਹੀਂ ਮਿਲਾਉਣਾ ਚਾਹੀਦਾ। ਤੁਹਾਨੂੰ ਸੁਣਨ ‘ਚ ਥੋੜ੍ਹਾ ਅਜੀਬ ਲੱਗੇਗਾ ਪਰ ਸ਼ੇਕ ਸਿਹਤ ਲਈ ਫਾਇਦੇਮੰਦ ਨਹੀਂ ਹੈ। ਦੁੱਧ ਇੱਕ ਐਨੀਮਲ ਦਾ ਪ੍ਰੋਟੀਨ ਹੈ, ਇਸ ਲਈ ਇਸ ਨੂੰ ਕੁਝ ਫਲਾਂ ਵਿੱਚ ਮਿਲਾ ਕੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਐਸੀਡਿਟੀ ਹੋ ​​ਸਕਦੀ ਹੈ। ਕੇਲਾ ਅਤੇ ਦੁੱਧ ਵੀ ਸਹੀ ਮਿਸ਼ਰਣ ਨਹੀਂ ਹਨ, ਕਿਉਂਕਿ ਇਹ ਖੰਘ ਅਤੇ ਜ਼ੁਕਾਮ ਦਾ ਕਾਰਨ ਬਣ ਸਕਦੇ ਹਨ।

ਨਮਕੀਨ ਚੀਜ਼ਾਂ
ਮਾਹਰਾਂ ਅਨੁਸਾਰ ਲੂਣ ਅਤੇ ਦੁੱਧ ਦਾ ਇਕੱਠੇ ਸੇਵਨ ਕਰਨਾ ਖ਼ੁਦਕੁਸ਼ੀ ਕਰਨ ਦੇ ਬਰਾਬਰ ਹੈ। ਇਸ ਨਾਲ ਲੀਵਰ ਗਲਣ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ ਦੁੱਧ ‘ਚ ਪ੍ਰੋਟੀਨ ਅਤੇ ਲੂਣ ‘ਚ ਆਇਓਡੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਲੀਵਰ ਖ਼ਰਾਬ ਹੁੰਦਾ ਹੈ। ਜਿਹੜੇ ਲੋਕ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ, ਉਹ ਦੁੱਧ ਵਿੱਚ ਕੇਲਾ ਮਿਲਾ ਕੇ ਪੀ ਸਕਦੇ ਹਨ ਪਰ ਕਫ਼ ਤੋਂ ਪੀੜਤ ਲੋਕਾਂ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ।

ਮੱਛੀ ਅਤੇ ਮੀਟ

ਮੱਛੀ ਨਾਲ ਦੁੱਧ ਲੈਣ ਤੋਂ ਵੀ ਖਾਸ ਤੌਰ ਤੇ ਬਚਣਾ ਚਾਹੀਦਾ ਹੈ, ਕਿਉਂਕਿ ਮਾਸ ਅਤੇ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ, ਜਦੋਂ ਕਿ ਦੁੱਧ ਦੀ ਤਾਸੀਰ ਠੰਢੀ ਹੁੰਦੀ ਹੈ। ਜਦੋਂ ਇਨ੍ਹਾਂ ਦੋਹਾਂ ਚੀਜ਼ਾਂ ਦਾ ਸੇਵਨ ਇਕੱਠਿਆਂ ਕਰਦੇ ਹਾਂ ਤਾਂ ਇਸ ਨਾਲ ਸਰੀਰ ਵਿਚ ਰਸਾਇਣਕ ਅਸੰਤੁਲਨ ਪੈਦਾ ਹੋ ਸਕਦਾ ਹੈ, ਜਿਸ ਨਾਲ ਸਿਹਤ ਵਿਗੜ ਸਕਦੀ ਹੈ। ਇਕ ਨਿਊਟ੍ਰੀਸ਼ਨਿਸਟ ਨੇ ਦੱਸਿਆ ਕਿ ਪ੍ਰੋਟੀਨ ਨਾਲ ਭਰਪੂਰ ਦੋ ਚੀਜ਼ਾਂ ਦਾ ਇਕੱਠਿਆਂ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਦੁੱਧ ਵਿੱਚ ਪ੍ਰੋਟੀਨ ਵੀ ਭਰਪੂਰ ਹੁੰਦਾ ਹੈ, ਇਸ ਲਈ ਦੁੱਧ ਦੇ ਨਾਲ ਮੱਛੀ ਅਤੇ ਮਾਸ ਨਹੀਂ ਖਾਣਾ ਚਾਹੀਦਾ।