GTA News Media

Top Info Bar
22.1°C Toronto Loading date...
Entertainment

ਅਦਾਲਤ ਨੇ ਫਿਲਮ ‘ਚਮਕੀਲਾ’ ‘ਤੇ ਲੱਗੀ ਰੋਕ ਨੂੰ ਹਟਾਇਆ

ਅਦਾਲਤ ਨੇ ਫਿਲਮ ‘ਚਮਕੀਲਾ’ ‘ਤੇ ਲੱਗੀ ਰੋਕ ਨੂੰ ਹਟਾਇਆ
Share this post via:

ਪੰਜਾਬੀ ਗਾਇਕ ‘ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫੈਨਜ਼ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਜੋੜੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੁਣ ਚਮਕੀਲਾ ਫਿਲਮ ਵੀ ਸਿਨੇਮਾਘਰਾਂ ‘ਚ ਨਜ਼ਰ ਆਉਣ ਵਾਲੀ ਹੈ। ਦੱਸ ਦੇਈਏ ਕਿ ਲੁਧਿਆਣਾ ਅਦਾਲਤ ਨੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਤੇ ਲੱਗੀ ਰੋਕ ਹਟਾ ਦਿੱਤੀ ਹੈ।

ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਮਿਤ ਮੱਕੜ ਨੇ ਸੁਣਵਾਈ ਕਰਦਿਆਂ ਪਟੀਸ਼ਨਰ ਦੀ ਸਟੇਅ ਦੀ ਅਰਜ਼ੀ ਰੱਦ ਕਰ ਦਿੱਤੀ। ਜਿਸ ਤੋਂ ਬਾਅਦ ਅਦਾਕਾਰ ਦਿਲਜੀਤ ਦੋਸਾਂਝ, ਅਦਾਕਾਰਾ ਪਰਿਣੀਤੀ ਚੋਪੜਾ ਅਤੇ ਨਿਰਮਾਤਾ ਇਮਤਿਆਜ਼ ਅਲੀ ਨੂੰ ਵੱਡੀ ਰਾਹਤ ਮਿਲੀ ਹੈ। ਇਸਦੇ ਨਾਲ ਹੀ ਦਰਸ਼ਕ ਇਸ ਫਿਲਮ ਨੂੰ OTT ਪਲੇਟਫਾਰਮ ‘ਤੇ ਦੇਖ ਸਕਦੇ ਹਨ।