GTA News Media

Top Info Bar
22.1°C Toronto Loading date...
Toronto/GTA

ਪੂਰਬੀ ਓਨਟੇਰੀਓ ‘ਚ ਹੋਈ ਗੋਲੀਬਾਰੀ, 1 ਓਪੀਪੀ ਅਫਸਰ ਦੀ ਮੌਤ ਤੇ 2 ਜ਼ਖਮੀ

ਪੂਰਬੀ ਓਨਟੇਰੀਓ ‘ਚ ਹੋਈ ਗੋਲੀਬਾਰੀ, 1 ਓਪੀਪੀ ਅਫਸਰ ਦੀ ਮੌਤ ਤੇ 2 ਜ਼ਖਮੀ
Share this post via:

ਓਨਟੇਰੀਓ ਦੀ ਕਲੇਰੇਨਸ-ਰੌਕਲੈਂਡ ਮਿਊਂਸੀਪੈਲਿਟੀ ਵਿਚ ਪੈਂਦੇ ਪਿੰਡ ਬੂਜ਼ੇ ਵਿਚ ਹੋਈ ਸ਼ੂਟਿੰਗ ਵਿਚ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇਕ ਅਫਸਰ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ। OPP ਦੇ ਕਮਿਸ਼ਨਰ ਥੌਮਸ ਕੈਰਿਕ ਦੇ ਅਨੁਸਾਰ ਮ੍ਰਿਤਕ ਪੁਲਿਸ ਅਫਸਰ ਦੀ ਪਛਾਣ ਸਾਰਜੈਂਟ ਐਰਿਕ ਮਿਉਲਰ ਵਜੋਂ ਹੋਈ ਹੈ।

OPP ਅਨੁਸਾਰ ਵੀਰਵਾਰ ਸਵੇਰੇ 2 ਵਜੇ ਬੂਜ਼ੇ ਦੀ ਲਵੈਲ ਸਟ੍ਰੀਟ ਤੇ ਸਥਿਤ ਇਕ ਘਰ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਅਨੁਸਾਰ, ਜਦੋ ਤਿੰਨੇ ਪੁਲਿਸ ਅਧਿਕਾਰੀ ਉਸ ਘਰ ਵਿਚ ਪੁਹੰਚੇ ਤਾਂ ਉਨ੍ਹਾਂ ਦੇ ਗੋਲੀ ਮਾਰ ਦਿੱਤੀ ਗਈ। ਉਹਨਾਂ ਨੂੰ ਔਟਵਾ ਦੇ ਹਸਪਤਾਲ ਲਿਆਂਦਾ ਗਿਆ ਸੀ, ਜਿਥੇ ਇੱਕ ਅਧਿਕਾਰੀ ਦੀ ਮੌਤ ਹੋ ਗਈ। ਦੋ ਜ਼ਖਮੀ ਪੁਲਿਸਕਰਮੀ ਜ਼ੇਰੇ ਇਲਾਜ ਹਨ, ਪਰ ਉਨ੍ਹਾਂ ਦੀ ਸਥਿਤੀ ਬਾਰੇ ਵੇਰਵੇ ਨਹੀਂ ਦਿੱਤੇ ਗਏ ਹਨ।

ਪੁਲਿਸ ਅਨੁਸਾਰ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਆਮ ਜਨਤਾ ਲਈ ਕੋਈ ਖ਼ਤਰਾ ਨਹੀਂ ਹੈ। ਇਸ ਮਾਮਲੇ ਵਿਚ ਔਟਵਾ ਪੁਲਿਸ ਦੇ ਅਫਸਰ ਵੀ ਸਹਾਇਤਾ ਕਰ ਰਹੇ ਹਨ। ਓਨਟੇਰੀਓ ਪ੍ਰੀਮੀਅਰ ਡੱਗ ਫੋਰਡ ਅਤੇ ਪ੍ਰਧਾਨ ਮੰਤਰੀ ਜਸਟਿਨ ਜਸਟਿਨ ਟਰੂਡੋ ਨੇ ਵੀ ਇਸ ਘਟਨਾ ਤੇ ਗਹਿਰਾ ਦੁੱਖ ਜ਼ਾਹਿਰ ਕਰਦਿਆਂ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ।