GTA News Media

Top Info Bar
22.1°C Toronto Loading date...
Punjab

ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਦਾ ਮਾਮਲਾ, ਚਿੱਠੀ ਨੇ ਖੋਲੇ ਭੇਦ

ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਦਾ ਮਾਮਲਾ, ਚਿੱਠੀ ਨੇ ਖੋਲੇ ਭੇਦ
Share this post via:

ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਨੇੜੇ ਹੋਏ 5-6 ਦਿਨਾਂ ਦੇ ਅੰਦਰ ਤਿੰਨ ਧਮਾਕਿਆਂ ਦੇ ਦੋਸ਼ੀਆਂ ਨੂੰ ਪੰਜਾਬ ਪੁਲਿਸ ਨੇ ਐਸਜੀਪੀਸੀ ਦੀ ਮਦਦ ਨਾਲ ਜਿਥੇ ਲੰਘੇ ਦਿਨ ਫੜ੍ਹ ਲਿਆ ਸੀ, ਉਥੇ ਹੀ ਉਕਤ ਧਮਾਕਿਆਂ ਦੇ ਸਬੰਧ ਵਿਚ ਨਵਾਂ ਭੇਦ ਖੁੱਲ੍ਹਿਆ ਹੈ। ਦਰਅਸਲ, ਦਰਬਾਰ ਸਾਹਿਬ ਲਾਗੇ ਧਮਾਕੇ ਕਰਨ ਵਾਲੇ ਨੌਜਵਾਨਾਂ ਵਲੋਂ ਲਿਖੀ ਗਈ ਇੱਕ ਕਥਿਤ ਚਿੱਠੀ ਸਾਹਮਣੇ ਆਈ ਹੈ। ਜਿਸ ਵਿਚ ਧਮਾਕਿਆਂ ਬਾਰੇ ਜਿਕਰ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰਾਂ ਵਲੋਂ ਦੱਸਿਆ ਇਹ ਜਾ ਰਿਹਾ ਹੈ ਕਿ, ਪਹਿਲੇ ਬਲਾਸਟ ਵਿਚ ਹੀ ਚਿੱਠੀ ਨੂੰ ਰੱਖਿਆ ਗਿਆ ਸੀ, ਤਾਂ ਜੋ ਲੋਕਾਂ ਤੱਕ ਸੁਨੇਹਾ ਪੁੱਜਦਾ ਹੋ ਸਕੇ।

ਚਿੱਠੀ ਦੀ ਸ਼ੁਰੂਆਤ ਖਾਲਿਸਤਾਨ ਜ਼ਿੰਦਾਬਾਦ ਤੋਂ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਵੀ ਗੱਲ ਕੀਤੀ ਗਈ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਵਿੱਚ ਸੰਦੇਸ਼ ਦਿੱਤੇ ਗਏ ਸੀ। ਚਿੱਠੀ ਵਿੱਚ ਸਾਫ ਲਿਖਿਆ ਸੀ ਤੰਬਾਕੂ ਜਾਂ ਫਿਰ ਮੂੰਹ ਤੇ ਤਿਰੰਗਾ ਝੰਡਾ ਬਣਾ ਕੇ ਸ਼ਰੀਕ ਬਣ ਕੇ ਦਰਬਾਰ ਸਾਹਿਬ ਭੰਗ ਨਾ ਕੀਤੀ ਜਾਵੇ ਅਤੇ ਮਰਿਆਦਾ ਦੇ ਨਾਲ ਸ਼ਰਧਾਲੂ ਨਤਮਸਤਕ ਹੋਣ, ਨਹੀਂ ਤਾਂ ਸੋਧਾ ਲਾਇਆ ਜਾਵੇਗਾ।