GTA News Media

Top Info Bar
22.1°C Toronto Loading date...
Toronto/GTA

ਓਨਟੇਰਿਓ ਸਰਕਾਰ ਨੇ GO ਬਸ ਸਰਵਿਸ ‘ਚ ਇਲੈਕਟ੍ਰਿਕ ਬੱਸਾਂ ਦੀ ਕੀਤੀ ਸ਼ੁਰੂਆਤ

ਓਨਟੇਰਿਓ ਸਰਕਾਰ ਨੇ GO ਬਸ ਸਰਵਿਸ ‘ਚ ਇਲੈਕਟ੍ਰਿਕ ਬੱਸਾਂ ਦੀ ਕੀਤੀ ਸ਼ੁਰੂਆਤ
Share this post via:

ਓਨਟੇਰਿਓ ਸਰਕਾਰ ਦੀ ਟ੍ਰਾਂਜ਼ਿਟ ਕੰਪਨੀ ਮੈਟਰੋਲਿੰਕਸ ਵਿਚ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਇਲੈਕਟ੍ਰਿਕ ਵਾਹਨਾਂ ਦੇ ਵਿਕਾਸ, ਨਿਕਾਸੀਆਂ ਘਟਾਉਣ ਅਤੇ ਯਾਤਰਾ ਦੇ ਗ੍ਰੀਨ ਵਿਕਲਪਾਂ ਨੂੰ ਹੁਲਾਰਾ ਦੇਣ ਵਿਚ ਮਦਦ ਕਰੇਗਾ। ਮਿਸੀਸਾਗਾ/ਨੌਰਥ ਯੌਰਕ, ਮਿਲਟਨ/ਨੌਰਥ ਯੌਰਕ, ਔਸ਼ਵਾ/ਯੌਰਕਡੇਲ ਅਤੇ ਔਸ਼ਵਾ/ਫਿੰਚ ਐਕਸਪ੍ਰੈਸ ਲਾਈਨਾਂ ‘ਤੇ ਯਾਤਰੀ ਨਵੀਆਂ ਬੱਸਾਂ ‘ਤੇ ਚੜ੍ਹ ਸਕਣਗੇ। ਇਨ੍ਹਾਂ ਬੱਸਾਂ  ਵਿਚ USB ਚਾਰਜਰ ਵੀ ਲੱਗੇ ਹੋਣਗੇ।

ਮੈਟਰੋਲਿੰਕਸ ਦੇ ਪ੍ਰੈਜ਼ੀਡੈਂਟ ਅਤੇ ਸੀਈਓ, ਫਿਲ ਵਰਸਟਰ ਨੇ ਕਿਹਾ ਕਿ ਟ੍ਰਾਂਜ਼ਿਟ ਏਜੰਸੀ ਦੀ ਫ਼ਲੀਟ ਵਿਚ ਸ਼ੁਰੂਆਤ ਵਿਚ ਦੋ ਇਲੈਕਟ੍ਰਿਕ ਬੱਸਾਂ ਸ਼ਾਮਲ ਹੋ ਰਹੀਆਂ ਹਨ, ਜੋ ਸੋਮਵਾਰ ਤੋਂ ਸੜਕਾਂ ‘ਤੇ ਚਲਦੀਆਂ ਨਜ਼ਰੀਂ ਪੈਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹੋਰ ਬੱਸਾਂ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਵਰਸਟਰ ਨੇ ਕਿਹਾ ਕਿ ਪ੍ਰਤੀ ਇਲੈਕਟ੍ਰਿਕ ਬੱਸ ਦੀ ਲਾਗਤ ਕਰੀਬ 1.5 ਮਿਲੀਅਨ ਡਾਲਰ ਹੈ, ਜੋ ਕਿ ਆਮ ਡੀਜ਼ਲ ਦੀ ਬੱਸ ਦੀ ਲਾਗਤ ਨਾਲੋਂ ਭਾਵੇਂ ਦੁੱਗਣੀ ਰਕਮ ਹੈ, ਪਰ ਇਸ ਬੱਸ ਨੂੰ ਚਲਾਉਣ ਅਤੇ ਇਸਦੇ ਜੀਵਨਕਾਲ ਦੀ ਘੱਟ ਲਾਗਤ ਉਕਤ ਫ਼ਰਕ ਦੀ ਭਰਪਾਈ ਕਰੇਗੀ।

ਸੂਬੇ ਅਨੁਸਾਰ ਇਹ ਇਲੈਕਟ੍ਰਿਕ ਬੱਸਾਂ ਇੱਕ ਵਾਰੀ ਚਾਰਜ ਕਰਨ ‘ਤੇ 225 ਤੋਂ 300 ਕਿਲੋਮੀਟਰ ਤੱਕ ਚਲ ਸਕਦੀਆਂ ਹਨ। ਇਸ ਨੁਕਤੇ ‘ਤੇ ਮੈਟਰੋਲਿੰਕਸ ਗ਼ੌਰ ਜ਼ਰੂਰ ਕਰ ਰਹੀ ਹੈ ਕਿਉਂਕਿ ਕੁਝ ਰੂਟ 650 ਕਿਲੋਮੀਟਰ ਤੱਕ ਲੰਬੇ ਹੋ ਸਕਦੇ ਹਨ। ਸੂਬੇ ਦਾ ਕਹਿਣਾ ਹੈ ਕਿ ਉਹ ਦਸੰਬਰ 2021 ਤੋਂ ਇਲੈਕਟ੍ਰਿਕ GO ਬੱਸਾਂ ਟੈਸਟ ਕਰ ਰਿਹਾ ਹੈ, ਅਤੇ ਪ੍ਰੋਗਰਾਮ ਦੇ ਵਿਸਤਾਰ ਬਾਬਤ ਸਵਾਰੀਆਂ ਤੋਂ ਫੀਡਬੈਕ ਲਿਆ ਜਾਵੇਗਾ।