GTA News Media

Top Info Bar
22.1°C Toronto Loading date...
World

ਕੈਲੀਫ਼ੋਰਨੀਆ ’ਚ ਜਾਤੀ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ

ਕੈਲੀਫ਼ੋਰਨੀਆ ’ਚ ਜਾਤੀ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ
Share this post via:

ਅਮਰੀਕਾ ਦੇ ਸਭ ਤੋਂ ਵੱਡੇ ਸੂਬਿਆਂ ਵਿਚੋਂ ਇਕ ਕੈਲੀਫੋਰਨੀਆ ਸਟੇਟ ਵਿਚ ਜਾਤੀ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਦੇ ਨਾਲ, ਕੈਲੀਫ਼ੋਰਨੀਆ ਅਪਣੇ ਭੇਦਭਾਵ ਵਿਰੋਧੀ ਕਾਨੂੰਨਾਂ ਵਿਚ ਨਸਲ ਨੂੰ ਸੁਰੱਖਿਅਤ ਸ਼੍ਰੇਣੀ ਵਜੋਂ ਸ਼ਾਮਲ ਕਰਨ ਵਾਲਾ ਪਹਿਲਾ ਅਮਰੀਕੀ ਰਾਜ ਬਣ ਗਿਆ ਹੈ।ਨਸਲਵਾਦ ਵਿਰੋਧੀ ਕਾਨੂੰਨ ਨੂੰ ਰਾਜ ਦੀ ਸੈਨੇਟ ਵਿਚ 34-1 ਵੋਟਾਂ ਨਾਲ ਪਾਸ ਕਰ ਦਿਤਾ ਗਿਆ ਹੈ।

ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਸੂਬੇ ਦੀ ਪ੍ਰਤੀਨਿਧੀ ਸਭਾ ਵਿੱਚ ਵੀ ਅਜਿਹਾ ਹੀ ਇਕ ਬਿੱਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ ਕਾਨੂੰਨ ਦਾ ਰੂਪ ਦੇਣ ਲਈ ਗਵਰਨਰ ਕੋਲ ਦਸਤਖ਼ਤ ਲਈ ਭੇਜਿਆ ਜਾਵੇਗਾ। ਕੈਲੀਫੋਰਨੀਆ ਦੀ ਸੀਨੇਟਰ ਆਯਸ਼ਾ ਵਹਾਬ ਵੱਲੋਂ ਪੇਸ਼ ਕੀਤਾ ਬਿੱਲ ‘ਐੱਸ. ਬੀ. 403’ ਇਕ ਮੌਜੂਦਾ ਕਾਨੂੰਨ ‘ਚ ਜਾਤੀ ਨੂੰ ਸੁਰੱਖਿਅਤ ਸ਼੍ਰੇਣੀ ਦੇ ਰੂਪ ਵਿੱਚ ਜੋੜਦਾ ਹੈ।

ਬਿੱਲ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਕੈਲੀਫੋਰਨੀਆ ‘ਚ ਜਾਤ ਦੇ ਆਧਾਰ ‘ਤੇ ਵਿਤਕਰਾ ਕਰਦਾ ਹੈ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਬਿੱਲ ਨੂੰ ਪਾਸ ਕਰਨ ਦੇ ਪੱਖ ‘ਚ 34 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ‘ਚ ਸਿਰਫ 1 ਵੋਟ ਪਈ। ਇਹ ਕਾਨੂੰਨ ਕੈਲੀਫੋਰਨੀਆ ਰਾਜ ਦੇ ਸਾਰੇ ਲੋਕਾਂ ਨੂੰ ਸਾਰੇ ਵਪਾਰਕ ਅਦਾਰਿਆਂ ਵਿੱਚ ਰਿਹਾਇਸ਼, ਸਹੂਲਤਾਂ, ਵਿਸ਼ੇਸ਼ ਅਧਿਕਾਰਾਂ ਜਾਂ ਸੇਵਾਵਾਂ ਦੇ ਬਰਾਬਰ ਅਧਿਕਾਰ ਦੇਵੇਗਾ।