GTA News Media

Top Info Bar
22.1°C Toronto Loading date...
Punjab World

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਜਹਾਜ਼ ਹਾਦਸਾਗ੍ਰਸਤ, ਘਰ ਸੜ ਕੇ ਸੁਆਹ, 2 ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਜਹਾਜ਼ ਹਾਦਸਾਗ੍ਰਸਤ, ਘਰ ਸੜ ਕੇ ਸੁਆਹ, 2 ਦੀ ਮੌਤ
Share this post via:

ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅਧਿਕਾਰੀਆਂ ਅਨੁਸਾਰ ਹਾਦਸੇ ਕਾਰਨ ਦੋ ਘਰਾਂ ਨੂੰ ਵੀ ਅੱਗ ਲੱਗ ਗਈ।

ਡਿਪਟੀ ਫਾਇਰ ਚੀਫ ਨੇ ਦੱਸਿਆ ਕਿ ਜਹਾਜ਼ ਸਨ ਡਿਏਗੋ ਤੋਂ 20 ਮੀਲ (30 ਕਿਲੋਮੀਟਰ) ਉੱਤਰ -ਪੂਰਬ ਵਿੱਚ ਸੈਂਟੀ ਵਿੱਚ ਦੁਪਹਿਰ ਨੂੰ ਦੁਰਘਟਨਾਗ੍ਰਸਤ ਹੋ ਗਿਆ। ਜਿਸ ਵਿੱਚ ਦੋ ਲੋਕ ਮਾਰੇ ਗਏ ਅਤੇ ਘੱਟੋ ਘੱਟ ਦੋ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਦੋ ਘਰ ਅਤੇ ਕਈ ਵਾਹਨ ਨੁਕਸਾਨੇ ਗਏ। ਫਾਇਰ ਚੀਫ ਜੌਨ ਗਾਰਲੋ ਨੇ ਦੱਸਿਆ ਕਿ ਦੋ ਲੋਕ ਸੜ ਗਏ ਹਨ। ਦੋ ਘਰਾਂ ਨੂੰ ਵੀ ਅੱਗ ਲੱਗ ਗਈ, ਅੱਗ ਨੇ ਮਾਲ ਲਿਜਾ ਰਹੇ ਇੱਕ ਟਰੱਕ ਨੂੰ ਵੀ ਨੁਕਸਾਨ ਪਹੁੰਚਾਇਆ।

ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਕਿੱਥੋਂ ਉਡਿਆ ਸੀ ਅਤੇ ਇਸਦੀ ਮੰਜ਼ਿਲ ਕੀ ਸੀ। ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਘਰ ਅਤੇ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ।