GTA News Media

Top Info Bar
22.1°C Toronto Loading date...
Canada

ਵੈਸਟਜੈੱਟ ਪਾਇਲਟਾਂ ਦੀ ਯੂਨੀਅਨ ਵੱਲੋਂ 72 ਘੰਟੇ ਵਿੱਚ ਹੜਤਾਲ ਦਾ ਨੋਟਿਸ ਜਾਰੀ

ਵੈਸਟਜੈੱਟ ਪਾਇਲਟਾਂ ਦੀ ਯੂਨੀਅਨ ਵੱਲੋਂ 72 ਘੰਟੇ ਵਿੱਚ ਹੜਤਾਲ ਦਾ ਨੋਟਿਸ ਜਾਰੀ
Share this post via:

ਵੈਸਟਜੈੱਟ ਪਾਇਲਟਾਂ ਦੀ ਯੂਨੀਅਨ ਵੱਲੋਂ 72 ਘੰਟੇ ਵਿੱਚ ਹੜਤਾਲ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਪਾਇਲਟਸ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਨੇ ਸ਼ੁੱਕਰਵਾਰ ਸਵੇਰ ਨੂੰ ਉਸ ਦੇ 1600 ਮੈਂਬਰ ਹੜਤਾਲ ਉੱਤੇ ਚਲੇ ਜਾਣਗੇ, ਵੱਲੋਂ ਇਹ ਅਲਟੀਮੇਟਮ ਡੈੱਡਲਾਈਨ ਤੱਕ ਕਿਸੇ ਨਵੇਂ ਸਮਝੌਤੇ ਉੱਤੇ ਨਾ ਪਹੁੰਚਣ ਦੀ ਸੂਰਤ ਵਿੱਚ ਦਿੱਤਾ ਗਿਆ ਹੈ। ਯੂਨੀਅਨ ਵੱਲੋਂ ਬਿਹਤਰ ਤਨਖਾਹਾਂ ਸ਼ਡਿਊਲ ਤੇ ਨੌਕਰੀ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ।

ਮਈ ਦੇ ਲਾਂਗਵੀਕੈਂਡ ਤੋਂ ਪਹਿਲਾਂ, ਹੜਤਾਲ ਤੋਂ ਬਾਅਦ ਸਾਰੇ ਜਹਾਜ਼ਾਂ ਦੀ ਉਡਾਨ ਬੰਦ ਕਰ ਦਿੱਤੀ ਜਾਵੇਗੀ ਤੇ ਸਾਰਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਵੈਸਟਜੈੱਟ ਏਅਰ ਲਾਈਨ ਪਾਇਲਟਸ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਕੰਪਨੀ ਨਾਲ ਡੀਲ ਸਿਰੇ ਚੜ੍ਹਾਉਣ ਲਈ ਕਮੇਟੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਹਫਤੇ ਯੂਨੀਅਨ ਨੇ ਟਵਿੱਟਰ ਉੱਤੇ ਵੇਰਵੇ ਪਾਉਣੇ ਸ਼ੁਰੂ ਕਰ ਦਿੱਤੇ ਸਨ, ਪਰ ਹੜਤਾਲ ਦਾ ਅਲਟੀਮੇਟਮ ਸੋਮਵਾਰ ਨੂੰ ਦਿੱਤਾ ਗਿਆ।

ਯੂਨੀਅਨ ਮੁਤਾਬਿਕ ਪਿਛਲੇ ਡੇਢ ਸਾਲ ਵਿੱਚ ਕੁੱਝ 340 ਪਾਇਲਟਾਂ ਵੱਲੋਂ ਕੰਪਨੀ ਛੱਡ ਕੇ ਜਾ ਚੁੱਕੇ ਹਨ ਤੇ ਬਹੁਤੇ ਹੋਰਨਾਂ ਏਅਰਲਾਈਨਜ਼ ਨਾਲ ਕੰਮ ਕਰ ਰਹੇ ਹਨ। ALPA ਦੇ ਹੜਤਾਲ ਦੇ ਅਲਟੀਮੇਟਮ ਦੇ ਬਦਲੇ ਵਿੱਚ ਵੈਸਟਜੈੱਟ ਨੇ ਕਿਹਾ ਕਿ ਉਹ ਗੱਲਬਾਤ ਨੂੰ ਜਾਰੀ ਰੱਖਣਗੇ ਤੇ ਇਸ ਮਸਲੇ ਦਾ ਜਲਦ ਹੀ ਦਾ ਜਲਦ ਹੀ ਹੱਲ ਨਿਕਲੇਗਾ।