GTA News Media

Top Info Bar
22.1°C Toronto Loading date...
World

ਹੁਣ ਯੂਕ੍ਰੇਨ ਦੀ ਫ਼ੌਜ ਰੂਸ ‘ਤੇ ਹੋ ਰਹੀ ਹੈ ਹਾਵੀ

ਹੁਣ ਯੂਕ੍ਰੇਨ ਦੀ ਫ਼ੌਜ ਰੂਸ ‘ਤੇ ਹੋ ਰਹੀ ਹੈ ਹਾਵੀ
Share this post via:

ਹੁਣ ਯੁੱਧ ਦੇ ਹਾਲਾਤ ਬਦਲ ਰਹੇ ਹਨ, ਯੂਕ੍ਰੇਨ ਦੀ ਫ਼ੌਜ ਰੂਸ ‘ਤੇ ਹਮਲੇ ਕਰ ਰਹੀ ਹੈ। ਰੂਸ ਅਤੇ ਯੂਕ੍ਰੇਨ ਵਿਚਾਲੇ ਸਭ ਤੋਂ ਵੱਡੀ ਜੰਗ ਕੀਵ ਦੇ ਇਸ ਛੋਟੇ ਜਿਹੇ ਇਲਾਕੇ ‘ਚ ਚੱਲ ਰਹੀ ਹੈ ਪਰ ਹੁਣ ਬਾਜ਼ੀ ਪਲਟਦੀ ਨਜ਼ਰ ਆ ਰਹੀ ਹੈ। ਜਿਸ ਜ਼ਮੀਨ ‘ਤੇ ਯੂਕ੍ਰੇਨ ਦੇ ਸੈਨਿਕਾਂ ਨੇ ਆਪਣਾ ਖੂਨ ਵਹਾਇਆ ਸੀ, ਹੁਣ ਉਸੇ ਬਖਮੁਤ ‘ਚ ਯੂਕ੍ਰੇਨ ਦੇ ਫ਼ੌਜੀਆਂ ਨੇ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜੋ ਦਿਖਾਈ ਦੇ ਰਿਹਾ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਰੂਸੀ ਸੈਨਿਕ ਮੈਦਾਨ ਛੱਡ ਕੇ ਭੱਜ ਰਹੇ ਹਨ।

ਯੂਕ੍ਰੇਨ ਦੀ ਫ਼ੌਜ ਮੁਤਾਬਕ ਜੋ ਸੁਰੰਗ ਉਨ੍ਹਾਂ ਨੂੰ ਮਿਲੀ ਹੈ, ਰੂਸੀ ਫ਼ੌਜੀ ਇਸ ਸੁਰੰਗ ਤੋਂ ਗੁਪਤ ਰੂਪ ਨਾਲ ਹਮਲਾ ਕਰ ਰਹੇ ਸਨ। ਹੁਣ ਇੱਥੇ ਸਿਰਫ਼ ਉਨ੍ਹਾਂ ਦੇ ਨਿਸ਼ਾਨ ਬਚੇ ਹਨ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਰੂਸੀ ਸੈਨਿਕਾਂ ਦੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ। ਇੱਥੇ ਬਹੁਤ ਸਾਰੀਆਂ ਸੁਰੰਗਾਂ ਹਨ, ਜਿਨ੍ਹਾਂ ‘ਚ ਰੂਸੀ ਸੈਨਿਕਾਂ ਦੀਆਂ ਜੁੱਤੀਆਂ, ਹੈਲਮੇਟ ਅਤੇ ਵਰਦੀਆਂ ਦੇ ਹਿੱਸੇ ਦੇਖੇ ਜਾ ਸਕਦੇ ਹਨ। ਇਹ ਤਸਵੀਰ ਬਖਮੁਤ ਦੇ ਆਰਟਿਓਮੋਵਸਕ ਦੀ ਹੈ, ਜਿੱਥੇ ਵੈਗਨਰ ਲੜਾਕਿਆਂ ਦੀ ਬਾਰੂਦ ਉਗਲਣ ਵਾਲੀ ਮਸ਼ੀਨ ਨੂੰ ਯੂਕ੍ਰੇਨੀਅਨ ਫੋਰਸ ਨੇ ਤਬਾਹ ਕਰ ਦਿੱਤਾ ਤੇ ਉਹ ਰੂਸੀ ਸੈਨਿਕਾਂ ਦੀ ਭਾਲ ਵਿੱਚ ਗਸ਼ਤ ਕਰ ਰਹੇ ਹਨ।