ਟੋਰਾਂਟੋ-ਓਨਟਾਰੀਓ ਸਰਕਾਰ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਇੱਕ ਨਵਾਂ 256 ਬਿਸਤਰਿਆਂ ਵਾਲਾ ਲਾਂਗ ਟਰਮ ਕੇਅਰ ਹੋਮ ਬਣਾਇਆ ਜਾਵੇਗਾ।
ਇਹ ਘੋਸ਼ਣਾ ਲਾਂਗ ਟਰਮ ਕੇਅਰ ਮੰਤਰੀ ਰਾਡ ਫਿਲਿਪਸ ਅਤੇ ਕਿੰਗ-ਵੌਹਨ ਲਈ ਐਮਪੀਪੀ ਸਟੀਫਨ ਦੁਆਰਾ ਕੀਤੀ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਨਵਾਂ ਹੋਮ, ਜੋ ਕਿ ਵੌਹਨ, ਓਨਟਾਰੀਓ ਦੇ ਮਾਰਟਿਨ ਗਰੋਵ ਰੋਡ ਦੇ ਇੱਕ ਹਿੱਸੇ ‘ਤੇ ਬਣਾਇਆ ਜਾਵੇਗਾ, ਦੇ 2026 ਤੱਕ ਖੁੱਲ੍ਹਣ ਦੀ ਉਮੀਦ ਹੈ। ਫਿਲਿਪਸ ਨੇ ਅੱਗੇ ਕਿਹਾ ਕਿ ਘਰ “ਇਟਾਲੀਅਨ ਭਾਈਚਾਰੇ ਦੇ ਮੈਂਬਰਾਂ ਨੂੰ ਸਭਿਆਚਾਰਕ ਤੌਰ ‘ਤੇ ਉਚਿਤ ਸੇਵਾਵਾਂ ਦੀ ਪੇਸ਼ਕਸ਼ ਕਰੇਗਾ।”
ਇਹ ਸੁਵਿਧਾ ਸਰਕਾਰੀ ਜ਼ਮੀਨ ਦੇ ਇੱਕ ਹਿੱਸੇ ਉੱਤੇ ਬਣਾਈ ਜਾ ਰਹੀ ਹੈ ਜੋ ਇਸ ਸ਼ਰਤ ਦੇ ਅਧੀਨ ਵੇਚੀ ਜਾਵੇਗੀ ਕਿ ਸਾਈਟ ਦੇ ਇੱਕ ਹਿੱਸੇ ਨੂੰ ਲਾਂਗ ਟਰਮ ਕੇਅਰ ਹੋਮ ਲਈ ਵਰਤਿਆ ਜਾਵੇ।