GTA News Media

Top Info Bar
22.1°C Toronto Loading date...
Canada

ਵੈਸਟਜੈੱਟ ਅਤੇ ਪਾਇਲਟਾਂ ਦੀ ਯੂਨੀਅਨ ਦਰਮਿਆਨ ਹੋਇਆ ਸਮਝੌਤਾ, ਹੜਤਾਲ ਰੱਦ

ਵੈਸਟਜੈੱਟ ਅਤੇ ਪਾਇਲਟਾਂ ਦੀ ਯੂਨੀਅਨ ਦਰਮਿਆਨ ਹੋਇਆ ਸਮਝੌਤਾ, ਹੜਤਾਲ ਰੱਦ
Share this post via:

ਵੈਸਟਜੈੱਟ ਅਤੇ ਇਸਦੇ ਪਾਇਲਟਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਦਰਮਿਆਨ ਸਮਝੌਤਾ ਹੋ ਗਿਆ ਹੈ ਅਤੇ ਹੜਤਾਲ ਟਲ ਗਈ ਹੈ।  ਸੋਮਵਾਰ ਨੂੰ ਯੂਨੀਅਨ ਨੇ 72 ਘੰਟਿਆਂ ਵਿਚ ਹੜਤਾਲ ਦਾ ਨੋਟਿਸ ਦਿੱਤਾ ਸੀ ਅਤੇ ਸ਼ੁੱਕਰਵਾਰ ਸਵੇਰੇ 2 ਵਜੇ ਤੋਂ ਹੜਤਾਲ ਸ਼ੁਰੂ ਹੋਣੀ ਸੀ। ਯੂਨੀਅਨ ਨਾਲ ਜੁੜੇ ਵੈਸਟਜੈੱਟ ਦੇ ਕਰੀਬ 1,850 ਪਾਇਲਟ ਹੜਤਾਲ ਦੀ ਤਿਆਰੀ ਵਿਚ ਸਨ। ਯੂਨੀਅਨ ਅਨੁਸਾਰ ਬਿਹਤਰ ਤਨਖ਼ਾਹਾਂ, ਨੌਕਰੀ ਦੀ ਸੁਰੱਖਿਆ ਅਤੇ ਸਕੈਜੁਲਿੰਗ ਮੁੱਖ ਮੁੱਦੇ ਸਨ।

ਯੂਨੀਅਨ ਨੇ ਵੀਰਵਾਰ ਰਾਤ 10 ਵਜੇ ਜਾਰੀ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ 9 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇੱਕ ਅਸਥਾਈ ਸਮਝੌਤਾ ਹੋ ਗਿਆ ਹੈ। ਵੈਸਟਜੈੱਟ ਦੇ ਸੀਈਓ, ਅਲੈਕਸਿਸ ਵੌਨ ਹੋਨਜ਼ਬਰੋਏਕ ਨੇ ਕਿਹਾ ਕਿ ਅਸਥਾਈ ਸਮਝੌਤਾ ਬਿਹਤਰ ਤਨਖ਼ਾਹਾਂ, ਨੌਕਰੀ ਦੀ ਸੁਰੱਖਿਆ ਅਤੇ ਕੰਮਕਾਜ ਦੀਆਂ ਸਥਿਤੀਆਂ ਵਰਗੇ ਮੁੱਦਿਆਂ ਵਿਚ ਅਰਥਪੂਰਨ ਸੁਧਾਰ ਪ੍ਰਦਾਨ ਕਰਦਾ ਹੈ।

ਫ਼ੈਡਰਲ ਲੇਬਰ ਮਿਨਿਸਟਰ ਸੀਮਸ ਓ’ਰੀਗਨ ਨੇ ਸਮਝੌਤੇ ਦੇ ਐਲਾਨ ਤੋਂ ਬਾਅਦ ਟਵੀਟ ਕਰਕੇ ਦੋਵੇਂ ਧਿਰਾਂ ਨੂੰ ਵਧਾਈ ਦਿੱਤੀ ਅਤੇ ਇਸ ਸਮਝੌਤੇ ਵਿਚ ਫ਼ੈਡਰਲ ਸਰਕਾਰ ਦੀ ਵਿਚੋਲਗੀ ਦੀ ਤਾਰੀਫ਼ ਕੀਤੀ। ਏਅਰਲਾਈਨ ਦਾ ਕਹਿਣਾ ਹੈ ਕਿ ਉਹ ਹੁਣ ਜਿੰਨੀ ਜਲਦੀ ਅਤੇ ਕੁਸ਼ਲਤਾ ਨਾਲ ਹੋ ਸਕੇ ਆਪਣਾ ਕੰਮਕਾਜ ਬਹਾਲ ਕਰ ਰਹੀ ਹੈ, ਹਾਲਾਂਕਿ ਇਸਦੇ ਪੂਰੀ ਤਰ੍ਹਾਂ ਮੁੜ ਸ਼ੁਰੂ ਹੋਣ ਵਿਚ ਸਮਾਂ ਲੱਗੇਗਾ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਏਅਰਪੋਰਟ ਜਾਣ ਤੋਂ ਪਹਿਲਾਂ ਆਪਣੀਆਂ ਉਡਾਣਾਂ ਦੀ ਸਥਿਤੀ ਚੈੱਕ ਕਰਦੇ ਰਹਿਣ।