GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ ਭਾਰਤੀ ਵਿਦਿਆਰਥਣਾਂ ਨੂੰ ਵੇਸਵਾਗਮਨੀ ‘ਚ ਫਸਾ ਰਹੇ ਹਨ ਦਲਾਲ

ਕੈਨੇਡਾ ‘ਚ ਭਾਰਤੀ ਵਿਦਿਆਰਥਣਾਂ ਨੂੰ ਵੇਸਵਾਗਮਨੀ ‘ਚ ਫਸਾ ਰਹੇ ਹਨ ਦਲਾਲ
Share this post via:

ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਥੇ ਸਰਗਰਮ ਵੇਸ਼ਵਾ ਦੇ ਦਲਾਲ ਆਪਣਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਦਲਾਲਾਂ ਨੂੰ ਸਥਾਨਕ ਭਾਸ਼ਾ ਵਿੱਚ ‘ਪਿੰਪਸ’  ਕਿਹਾ ਜਾਂਦਾ ਹੈ। ਇੱਥੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ, ਉਹ ਵਿਦਿਅਕ ਕੈਂਪਸ, ਬੱਸ ਅੱਡਿਆਂ, ਕੰਮ ਦੇ ਸਥਾਨਾਂ ਅਤੇ ਇੱਥੋਂ ਤੱਕ ਕਿ ਪੂਜਾ ਸਥਾਨਾਂ ‘ਤੇ ਵੀ ਆਪਣਾ ਸ਼ਿਕਾਰ ਲੱਭਦੇ ਹਨ ਜਿੱਥੇ ਦੂਜੇ ਦੇਸ਼ਾਂ ਦੀਆਂ ਕੁੜੀਆਂ ਪੜ੍ਹਨ ਲਈ ਆਉਂਦੀਆਂ ਹਨ।

ਜੀ.ਟੀ.ਏ ਭਾਰਤੀ ਵਿਦਿਆਰਥਣਾਂ ਦੀ ਸੈਕਸ ਤਸਕਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦਾ ਦੁਖਦ ਪਹਿਲੂ ਇਹ ਹੈ ਕਿ ਇਨ੍ਹਾਂ ਲੜਕੀਆਂ ਦਾ ਸ਼ੋਸ਼ਣ ਕਰਨ ਵਾਲੇ ਦਲਾਲ ਵੀ ਇੰਡੋ-ਕੈਨੇਡੀਅਨ ਭਾਈਚਾਰੇ ਦੇ ਹਨ। ਪਿਛਲੇ ਸਾਲ ਅਗਸਤ ਵਿੱਚ, ਤਿੰਨ ਇੰਡੋ-ਕੈਨੇਡੀਅਨ ਨੌਜਵਾਨਾਂ ਨੂੰ ਇੱਕ 18 ਸਾਲਾ ਭਾਰਤੀ ਵਿਦਿਆਰਥਣ ਨੂੰ ਵੇਸਵਾਪੁਣੇ ਲਈ ਮਜਬੂਰ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਹ ਲੋਕ ‘ਆਨਲਾਈਨ ਸੈਕਸ ਸਰਵਿਸ’ ਚਲਾ ਰਹੇ ਸਨ।

ਟੋਰੰਟੋ ਵਿਚ ਅਜਿਹੀਆਂ ਪੀੜਤ ਵਿਦਿਆਰਥਣਾਂ ਦੀ ਮਦਦ ਲਈ ਐਲਸਪੇਥ ਹੇਵਰਥ ਸੈਂਟਰ ਚਲਾਉਣ ਵਾਲੀ ਸੁੰਦਰ ਸਿੰਘ ਦੱਸਦੀ ਹੈ ਕਿ ਇਕ ਦਲਾਲ ਨੂੰ ਇਕ ਕੁੜੀ ਤੋਂ ਸਾਲ ਦੀ ਲਗਭਗ 2.3 ਲੱਖ ਡਾਲਰ ਦੀ ਕਮਾਈ ਹੁੰਦੀ ਹੈ। ਭਾਰਤੀ ਰੁਪਏ ਵਿਚ ਇਹ ਰਕਮ ਦੋ ਕਰੋੜ ਰੁਪਏ ਦੇ ਲਗਭਗ ਬਣਦੀ ਹੈ। ਇਸ ਵਿਚੋਂ ਕੁੜੀ ਨੂੰ ਕੁਝ ਨਹੀਂ ਮਿਲਦਾ। ਉਸਨੂੰ ਸਿਰਫ ਖਾਣਾ ਅਤੇ ਰਹਿਣ ਦੀ ਥਾਂ ਦਿੱਤੀ ਜਾਂਦੀ ਹੈ। ਅਸਲ ਵਿਚ ਉਹ ਉਨ੍ਹਾਂ ਦੀ ਬੰਧਕ ਬਣਕੇ ਰਹਿ ਜਾਂਦੀ ਹੈ। ਉਹ ਕਹਿੰਦੀ ਹੈ ਕਿ ਭਾਰਤੀ ਵਿਦਿਆਰਥਣਾਂ ਦਾ ਵਧਦਾ ਸ਼ੋਸ਼ਣ ਸਾਡੇ ਲਈ ਚਿੰਤਾ ਵਾਲੀ ਗੱਲ ਹੈ।

ਸੈਕਸ ਟਰੇਡ ਵਿਚ ਫਸਣ ਲਈ ਸਿਰਫ ਇਕ ਰਾਤ ਹੀ ਬਹੁਤ ਹੁੰਦੀ ਹੈ। ਵੇਸ਼ਵਾਘਰਾਂ ਦੇ ਦਲਾਲ ਜਿਨ੍ਹਾਂ ਕੁੜੀਆਂ ਨੂੰ ਫਸਾਉਂਦੇ ਹਨ, ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਲੈ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਦੇ ਹਨ। ਉਨ੍ਹਾਂ ਕੋਲ ਆਤਮਸਮਰਪਣ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ।