GTA News Media

Top Info Bar
22.1°C Toronto Loading date...
Toronto/GTA

ਓਨਟੇਰਿਓ ਪ੍ਰੀਮੀਅਰ ਡੱਗ ਫ਼ੋਰਡ ਨੇ ਸਟੈਲਨਟਿਸ ਪਲਾਂਟ ਲਈ ਹੋਰ ਫ਼ੰਡਿੰਗ ਦੇਣ ਦੀ ਕੀਤੀ ਪੇਸ਼ਕਸ਼

ਓਨਟੇਰਿਓ ਪ੍ਰੀਮੀਅਰ ਡੱਗ ਫ਼ੋਰਡ ਨੇ ਸਟੈਲਨਟਿਸ ਪਲਾਂਟ ਲਈ ਹੋਰ ਫ਼ੰਡਿੰਗ ਦੇਣ ਦੀ ਕੀਤੀ ਪੇਸ਼ਕਸ਼
Share this post via:

ਓਨਟੇਰਿਓ ਪ੍ਰੀਮੀਅਰ ਡੱਗ ਫ਼ੋਰਡ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵਿੰਡਸਰ ਵਿਚ ਤੈਅ ਕੀਤੇ ਸਟੈਲਨਟਿਸ ਇਲੈਕਟ੍ਰਿਕ ਵਾਹਨ (EV) ਬੈਟਰੀ ਪਲਾਂਟ ਨੂੰ ਯਕੀਨੀ ਬਣਾਉਣ ਲਈ ਹੋਰ ਪੈਸਾ ਖ਼ਰਚ ਕਰੇਗੀ। ਆਟੋ ਨਿਰਮਾਤਾ ਸਟੈਲਨਟਿਸ ਅਤੇ ਦੱਖਣੀ ਕੋਰੀਆ ਦੇ ਬੈਟਰੀ ਨਿਰਮਾਤਾ LG ਐਨਰਜੀ ਸੌਲਿਊਸ਼ਨ ਨੇ ਪਿਛਲੇ ਸਾਲ ਓਨਟੇਰਿਓ ਦੇ ਵਿੰਡਸਰ ਵਿਚ 5 ਬਿਲੀਅਨ ਡਾਲਰ ਦੇ ਪਲਾਂਟ ਦਾ ਐਲਾਨ ਕੀਤਾ ਸੀ ਜਿਸ ਵਿਚ 2,500 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।

ਫ਼ੋਰਡ ਨੇ ਕਿਹਾ, ਮੈਂ ਪੁਸ਼ਟੀ ਕਰਦਾਂ ਹਾਂ ਕਿ ਸਾਡੇ ਵੱਲੋਂ ਹੋਰ ਪੈਸਾ ਪੇਸ਼ ਕਰਨ ਦਾ ਪ੍ਰਸਤਾਵ ਹੈਇਹ ਸਭ ਨੌਕਰੀਆਂ ਬਚਾਉਣ ਅਤੇ ਦੱਖਣ-ਪੱਛਮੀ ਓਨਟਾਰੀਓ ਵਿੱਚ ਲੋਕਾਂ ਨੂੰ ਜੀਵਨ ਦੀ ਗੁਣਵੱਤਾ ਦੇਣ ਕਰਕੇ ਹੈ। ਅਮਰੀਕਾ ਦਾ ਇਨਫ਼ਲੇਸ਼ਨ ਰਿਡਕਸ਼ਨ ਐਕਟ (IRA) ਇੱਕ ਬਹੁ-ਮਿਲੀਅਨ ਡਾਲਰ ਦਾ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਕਲੀਨ ਐਨਰਜੀ ਟੈਕਨੋਲੌਜੀ ਨੂੰ ਹੁਲਾਰਾ ਦਿੰਦਿਆਂ ਅਮਰੀਕਾ ਦੇ ਨਿਰਮਾਣ ਖੇਤਰ ਨੂੰ ਪ੍ਰੋਤਸਾਹਿਤ ਕਰਨਾ ਹੈ।

ਓਨਟੇਰਿਓ ਨੇ ਜਦੋਂ ਸਟੈਲਨਟਿਸ ਨਾਲ ਡੀਲ ਸਾਈਨ ਕੀਤੀ ਸੀ ਤਾਂ ਸੂਬੇ ਵੱਲੋਂ 500 ਮਿਲੀਅਨ ਦੇ ਪੂੰਜੀ ਯੋਗਦਾਨ ਦੀ ਵਚਨਬੱਧਤਾ ਕੀਤੀ ਗਈ ਸੀ ਅਤੇ ਫ਼ੌਕਸਵੇਗਨ ਦੇ ਈਵੀ ਬੈਟਰੀ ਪਲਾਂਟ ਲਈ ਵੀ ਸੂਬੇ ਨੇ ਇਹੋ ਵਚਨਬੱਧਤਾ ਕੀਤੀ ਸੀ। ਪਰ ਅਮਰੀਕਾ ਦੇ IRA ਤਹਿਤ ਫ਼ੌਕਸਵੈਗਨ ਨੂੰ ਅਮਰੀਕਾ ਵਿਚ ਪਲਾਂਟ ਲਾਉਣ ‘ਤੇ ਮਿਲ ਸਕਣ ਵਾਲੀ ਉਤਪਾਦਨ ਸਬਸਿਡੀ ਨੂੰ ਧਿਆਨ ਵਿਚ ਰੱਖਦਿਆਂ ਫ਼ੈਡਰਲ ਸਰਕਾਰ ਨੇ ਫ਼ੌਕਸਵੈਗਨ ਨੂੰ 700 ਮਿਲੀਅਨ ਦੀ ਗ੍ਰਾਂਟ ਅਤੇ 13 ਬਿਲੀਅਨ ਡਾਲਰ ਤੱਕ ਦੀ ਉਤਪਾਦਨ ਸਬਸਿਡੀ ਦੀ ਵਚਨਬੱਧਤਾ ਕੀਤੀ ਸੀ।

ਫ਼ਾਈਨੈਂਸ ਮਿਨਿਸਟਰ ਅਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ ਕਿ ਹੋਰ ਸੂਬਿਆਂ ਦੇ ਐਮਪੀਜ਼ ਅਤੇ ਸੂਬਾ ਸਰਕਾਰਾਂ ਉਨ੍ਹਾਂ ਨੂੰ ਇਹ ਸਵਾਲ ਪੁੱਛ ਰਹੀਆਂ ਹਨ ਕਿ ਫ਼ੈਡਰਲ ਸਰਕਾਰ ਵੱਲੋਂ ਓਨਟੇਰਿਓ ਨੂੰ ਕਈ ਬਿਲੀਅਨ ਡਾਲਰ ਜਾਰੀ ਕਰਕੇ, ਉਨ੍ਹਾਂ ਨੂੰ ਕੀ ਲਾਭ ਹੋਵੇਗਾ, ਇਸ ਕਰਕੇ ਜਿਹੜੇ ਸੂਬੇ ਫ਼ੈਡਰਲ ਸਰਕਾਰ ਦੀ 120 ਬਿਲੀਅਨ ਡਾਲਰ ਦੀ ਗ੍ਰੀਨ ਉਦਯੋਗ ਨੀਤੀ ਤੋਂ ਲਾਭ ਲੈ ਰਹੇ ਹਨ, ਉਨ੍ਹਾਂ ਨੂੰ ਆਪਣਾ ਬਣਦਾ ਯੋਗਦਾਨ ਵੀ ਪਾਉਣਾ ਚਾਹੀਦਾ ਹੈ।

ਦ ਕੈਨੇਡੀਅਨ ਪ੍ਰੈੱਸ