ਮੁਲਜ਼ਮ ਸਾਬਕਾ ਖਾੜਕੂ ਗੁਰਦੀਪ ਸਿੰਘ ਖੇੜਾ ਦੀ ਹਾਲਤ ਅੱਜ ਅਚਾਨਕ ਵਿਗੜ ਗਈ। ਜਿਸ ਦੌਰਾਨ ਉਸ ਨੂੰ ਅੱਜ ਅੰਮ੍ਰਿਤਸਰ ਜੇਲ੍ਹ ਤੋਂ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ। ਦੱਸ ਦੇਈਏ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਉਸਦੀ ਜਾਂਚ ਚੱਲ ਰਹੀ ਹੈ ਅਤੇ ਉਹ ਕਈ ਵਾਰ ਰਿਹਾਈ ਦੀ ਅਪੀਲ ਕਰ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਗੁਰਦੀਪ ਸਿੰਘ ਖੇੜਾ ਖ਼ਿਲਾਫ਼ ਕਈ ਵੱਡੇ ਕੇਸ ਦਰਜ ਹਨ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।