GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ‘ਚ ਇੱਕ ਪੰਜਾਬੀ ਔਰਤ ਦਾ ਛੁਰਾ ਮਾਰ ਕੇ ਕਤਲ, ਪਤੀ ਗ੍ਰਿਫਤਾਰ

ਬਰੈਂਪਟਨ ‘ਚ ਇੱਕ ਪੰਜਾਬੀ ਔਰਤ ਦਾ ਛੁਰਾ ਮਾਰ ਕੇ ਕਤਲ, ਪਤੀ ਗ੍ਰਿਫਤਾਰ
Share this post via:

ਬੀਤੇ ਦਿਨੀਂ ਬਰੈਂਪਟਨ ਦੇ ਇੱਕ ਪਾਰਕ ‘ਚ ਪੰਜਾਬਣ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਔਰਤ ਦੀ ਪਛਾਣ ਲੁਧਿਆਣਾ ਦੀ ਵਾਸੀ 43 ਸਾਲਾ ਦਵਿੰਦਰ ਕੌਰ ਵਜੋਂ ਹੋਈ ਹੈ ਤੇ ਇਸ ਮਾਮਲੇ ‘ਚ ਪੁਲਿਸ ਨੇ ਦਵਿੰਦਰ ਦੇ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ। ਪੀਲ ਪੁਲਿਸ ਨੇ ਦੱਸਿਆ ਕਿ ਬੀਤੇ ਦਿਨੀਂ 19 ਮਈ ਨੂੰ ਸ਼ਾਮ ਲਗਭਗ 6 ਵਜੇ ਉਹਨਾਂ ਨੂੰ ਬਰੈਂਪਟਨ ‘ਚ ਚੈਰੀਟਰੀ ਡਰਾਈਵ ਅਤੇ ਸਪੇਰੋ ਕੋਰਟ ਦੇ ਨੇੜ੍ਹੇ ਸਥਿਤ ਸਪੈਰੋ ਪਾਰਕ ਵਿਖੇ ਛੁਰੇਬਾਜ਼ੀ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਉਹ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਔਰਤ ਨੂੰ ਜ਼ਖਮੀ ਪਾਇਆ। ਦਵਿੰਦਰ ਕੌਰ ਨੇ ਜ਼ਖਮਾਂ ਦੀ ਤਾਬ ਨਾਂ ਝੱਲਦੇ ਹੋਏ ਮੌਕੇ`ਤੇ ਹੀ ਦਮ ਤੋੜ ਦਿੱਤਾ।

ਸ਼ੱਕੀ ਦੀ ਪਛਾਣ ਬਰੈਂਪਟਨ ਵਾਸੀ 44 ਸਾਲਾ ਨਵ ਨਿਸ਼ਾਨ ਸਿੰਘ ਵਜੋਂ ਹੋਈ, ਦਵਿੰਦਰ ਕੌਰ ਦਾ ਪਤੀ ਹੈ। ਪੁਲਿਸ ਨੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਵਿਰੁੱਧ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰਦਿਆਂ ਉਸ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਚ ਪੇਸ਼ ਕਰ ਦਿੱਤਾ। ਜਾਣਕਾਰੀ ਮੁਤਾਬਕ ਦਵਿੰਦਰ ਕੌਰ ਅਤੇ ਨਵ ਨਿਸ਼ਾਨ ਸਿੰਘ ਪਿਛਲੇ ਤਿੰਨ ਮਹੀਨੇ ਤੋਂ ਵੱਖ ਰਹਿ ਰਹੇ ਸੀ ਅਤੇ ਉਹਨਾਂ ਦੇ 4 ਬੱਚੇ ਹਨ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਦਵਿੰਦਰ ਨੂੰ ਉਸ ਦੇ ਪਤੀ ਨੇ ਮੁਆਫ਼ੀ ਮੰਗਣ ਲਈ ਬੁਲਾਇਆ ਸੀ, ਪਰ ਜਿਵੇਂ ਉਹ ਬਰੈਂਪਟਨ ਦੇ ਪਾਰਕ ‘ਚ ਉਸ ਨੂੰ ਮਿਲਣ ਪੁੱਜੀ ਤਾਂ ਉਹ ਉਸ ਨੂੰ ਏਕਾਂਤ ਥਾਂ ‘ਤੇ ਲਿਜਾਇਆ ਗਿਆ, ਜਿੱਥੇ ਉਸ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਜਿਸ ਕਿਸੇ ਕੋਲ ਕੋਈ ਡੈਸ਼ਕੈਮ ਫੁਟੇਜ ਹੈ ਤਾਂ ਉਹ ਹੋਮੀਸਾਈਡ ਇਨਵੈਸਟੀਗੇਟਰਸ ਨਾਲ 905-453-2121 ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ ਪੀਲ ਕਰਾਈਮ ਸਟੌਪਰਸ ਨਾਲ 1-800- 222 ਟਿਪਸ 8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।