ਮੂਸੇਵਾਲਾ ਕਤਲਕਾਂਡ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਬੂਲਨਾਮਾ ਸਾਹਮਣੇ ਆਇਆ ਹੈ। ਲਾਰੈਂਸ ਬਿਸ਼ਨੋਈ ਨੇ NIA ਦੀ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਲਾਰੈਂਸ ਨੇ NIA ਨੂੰ ਦੱਸਿਆ ਹੈ ਕਿ ਮੂਸੇਵਾਲਾ ਦੇ ਕਤਲ ਲਈ ਗੋਲਡੀ ਬਰਾੜ ਨੂੰ 50 ਲੱਖ ਰੁਪਏ ਪਹੁੰਚਾਏ ਗਏ ਸਨ।
ਅੱਗੇ ਹੋਰ ਖੁਲਾਸੇ ਕਰਦਿਆਂ ਲਾਰੈਂਸ ਨੇ ਦੱਸਿਆ ਕਿ ਸਤੰਬਰ-ਅਕਤੂਬਰ 2021 ਦਰਮਿਆਨ ਸ਼ੂਟਰ ਸ਼ਾਹਰੁਖ, ਡੈਨੀ ਤੇ ਅਮਨ ਨੂੰ ਮੂਸਾ ਪਿੰਡ ਭੇਜਿਆ ਸੀ। ਸ਼ੂਟਰਾਂ ਦੇ ਰੁੱਕਣ ਦਾ ਪ੍ਰਬੰਧ ਮੋਨਾ ਸਰਪੰਚ ਤੇ ਜੱਗੂ ਭਗਵਾਨਪੁਰੀਆ ਨੇ ਕੀਤਾ। ਲਾਰੈਂਸ ਗੈਂਗ ਵੱਲੋਂ 2018 ਤੋਂ 2022 ਤੱਕ ਯੂਪੀ ਤੋਂ 2 ਕਰੋੜ ਦੇ ਹਥਿਆਰ ਖਰੀਦੇ ਗਏ।