GTA News Media

Top Info Bar
22.1°C Toronto Loading date...
Punjab

ਬੌਨੀ ਕ੍ਰੌਂਬੀ ਦੇ ਓਨਟੇਰਿਓ ਲਿਬਰਲ ਲੀਡਰਸ਼ਿਪ ਵਿਚ ਸ਼ਾਮਲ ਹੋਣ ਦੀ ਉਮੀਦ

ਬੌਨੀ ਕ੍ਰੌਂਬੀ ਦੇ ਓਨਟੇਰਿਓ ਲਿਬਰਲ ਲੀਡਰਸ਼ਿਪ ਵਿਚ ਸ਼ਾਮਲ ਹੋਣ ਦੀ ਉਮੀਦ
Share this post via:

ਮਿਸਿਸਾਗਾ ਮੇਅਰ ਬੌਨੀ ਕ੍ਰੌਂਬੀ ਦੁਆਰਾ ਓਨਟੇਰਿਓ ਲਿਬਰਲ ਲੀਡਰਸ਼ਿਪ ਵਿਚ ਸ਼ਾਮਲ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਨਵੀਂ ਵੈੱਬਸਾਈਟ ਅਨੁਸਾਰ, ਕ੍ਰੌਂਬੀ ਨੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਸਬੰਧਤ ਇੱਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਹੈ। ਮੇਅਰ ਦੇ ਨਜ਼ਦੀਕ ਸੂਤਰਾਂ ਅਨੁਸਾਰ ਮੰਗਲਵਾਰ ਨੂੰ ਕ੍ਰੌਂਬੀ ਇਸ ਬਾਬਤ ਹੋਣ ਵੇਰਵੇ ਸਾਂਝੇ ਕਰੇਗੀ।

Bonnieforleader.ca  ਨਾਂ ਦੀ ਵੈੱਬਸਾਈਟ ਜੋ ਕਿ ਸਪਸ਼ਟ ਤੌਰ ‘ਤੇ ਇੱਕ ਚੋਣ ਮੁਹਿੰਮ ਵੈੱਬਸਾਈਟ ਪ੍ਰਤੀਤ ਹੋ ਰਹੀ ਹੈ, ਸੋਮਵਾਰ ਨੂੰ ਲਾਈਵ ਹੋ ਗਈ ਸੀ। ਹਾਲਾਂਕਿ ਇਸਨੂੰ ਕੁਝ ਘੰਟਿਆਂ ਬਾਅਦ ਬੰਦ ਕੀਤਾ ਗਿਆ ਸੀ, ਪਰ ਇਹ ਵੈੱਬਸਾਈਟ ਹੁਣ ਦੁਬਾਰਾ ਚਾਲੂ ਹੈ।

ਫ਼ੋਰਡ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕ੍ਰੌਂਬੀ ਵੱਲੋਂ ਵੈੱਬਸਾਈਟ ‘ਤੇ ਲਿਖਿਆ ਗਿਆ ਹੈ ਕਿ ਡਗ ਫ਼ੋਰਡ ਦੀ ਸਰਕਾਰ ਨੇ ਕਟੌਤੀਆਂ ਕਰਕੇ ਅਤੇ ਅਹਿਮ ਜਨਤਕ ਸੇਵਾਵਾਂ ਦੀ ਘੱਟ ਫ਼ੰਡਿੰਗ ਕਰਕੇ ਸਥਿਤੀ ਵਿਗਾੜੀ ਹੋਈ ਹੈ। ਓਨਟੇਰਿਓ ਵਿਚ ਹੁਣ ਸਿਖਰ ਹੋ ਚੁੱਕਾ ਹੈ ਅਤੇ ਫ਼ੋਰਡ ਸਰਕਾਰ ਨੇ ਜੋ ਪਿਛਲੇ ਪੰਜ ਸਾਲਾਂ ਵਿਚ ਕੀਤਾ ਹੈ, ਸੂਬਾ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ।

ਟੋਰੌਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ ਵਿੱਚ ਪ੍ਰੋਫੈਸਰ ਐਮਰੈਟਸ, ਮਾਇਰ ਸਿਮੀਆਟਿਕੀ ਦੇ ਅਨੁਸਾਰ, ਜੇਕਰ ਕ੍ਰੌਂਬੀ ਚੋਣ ਲੜਨ ਦਾ ਫ਼ੈਸਲਾ ਕਰਦੀ ਹੈ, ਤਾਂ ਉਹ ਲਿਬਰਲ ਲੀਡਰਸ਼ਿਪ ਦੀ ਦੌੜ ਵਿੱਚ ਇੱਕ ਮਜ਼ਬੂਤ ​​ਉਮੀਦਵਾਰ ਹੋਵੇਗੀ।

ਮਾਇਰ ਨੇ ਕਿਹਾ ਕਿ ਲਿਬਰਲ ਪਾਰਟੀ ਵਿਚ ਬਹੁਤ ਸਾਰੇ ਲੋਕ ਕ੍ਰੌਂਬੀ ਵਿਚ ਸੰਭਾਵਨਾਵਾਂ ਦੇਖ ਰਹੇ ਹਨ। 2022 ਦੀਆਂ ਸੂਬਾਈ ਚੋਣਾਂ ਵਿਚ ਲਿਬਰਲ ਪਾਰਟੀ ਨੇ ਸਿਰਫ਼ 8 ਸੀਟਾਂ ਜਿੱਤੀਆਂ ਸਨ, ਪਰ ਮਾਇਰ ਨੇ ਕਿਹਾ ਕਿ ਲਿਬਰਲ ਪਾਰਟੀ ਖ਼ੁਦ ਨੂੰ ਦੁਬਾਰਾ ਤਿਆਰ ਕਰ ਰਹੀ ਹੈ ਅਤੇ ਜੇ ਬੌਨੀ ਕ੍ਰੌਂਬੀ ਲੀਡਰ ਬਣਦੀ ਹੈ ਤਾਂ ਇਹ ਪ੍ਰਕਿਰਿਆ ਹੋਰ ਸੁਖਾਲੀ ਹੋ ਜਾਵੇਗੀ।

ਵੈੱਬਸਾਈਟ ‘ਤੇ ਬੌਨੀ ਕ੍ਰੌਂਬੀ ਨੂੰ ਕੇਂਦਰਵਾਦੀ, ਸਮਾਜਿਕ ਤੌਰ ‘ਤੇ ਪ੍ਰਗਤੀਸ਼ੀਲ ਪਰ ਵਿੱਤੀ ਤੌਰ ‘ਤੇ ਜ਼ਿੰਮੇਵਾਰ ਦੱਸਿਆ ਗਿਆ ਹੈ। ਬੌਨੀ ਕ੍ਰੌਂਬੀ ਦੇ ਬਤੌਰ ਮਿਸਿਸਾਗਾ ਮੇਅਰ, ਓਨਟੇਰਿਓ ਬਿਗ ਸਿਟੀ ਮੇਅਰ ਕੌਕਸ ਅਤੇ ਡਿਜ਼ਨੀ ਅਤੇ ਮੈਕਡੌਨਲਡ ਨਾਲ ਉਨ੍ਹਾਂ ਦੇ ਪ੍ਰਾਈਵੇਟ ਸੈਕਟਰ ਨਾਲ ਕੰਮ ਦਾ ਹਵਾਲਾ ਦਿੱਤਾ ਗਿਆ ਹੈ।

ਲੀਡਰਸ਼ਿਪ ਲਈ ਰਜਿਸਟਰ ਕਰਾਉਣ ਲਈ ਪ੍ਰਤੀਯੋਗੀਆਂ ਕੋਲ 5 ਸਤੰਬਰ ਤੱਕ ਦੀ ਡੈੱਡਲਾਈਨ ਹੈ। ਪ੍ਰਤੀਯੋਗੀਆਂ ਲਈ 100,000 ਡਾਲਰ ਦੀ ਐਂਟਰੀ ਫ਼ੀਸ ਅਤੇ ਰਿਫ਼ੰਡ-ਯੋਗ 25,000 ਡਾਲਰ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਪਾਰਟੀ ਮੈਂਬਰ 25 ਅਤੇ 26 ਨਵੰਬਰ ਨੂੰ ਵੋਟਾਂ ਪਾਉਣਗੇ ਅਤੇ ਲਿਬਰਲ ਪਾਰਟੀ 2 ਦਸੰਬਰ ਨੂੰ ਨਵੇਂ ਲੀਡਰ ਦਾ ਐਲਾਨ ਕਰੇਗੀ।

ਸੀਬੀਸੀ ਨਿਊਜ਼