GTA News Media

Top Info Bar
22.1°C Toronto Loading date...
World

ਹੁਣ WhatsApp ‘ਤੇ ਮੈਸੇਜ ਭੇਜਣ ਤੋਂ ਬਾਅਦ ਕੀਤਾ ਜਾ ਸਕੇਗਾ ਐਡਿਟ

ਹੁਣ WhatsApp ‘ਤੇ ਮੈਸੇਜ ਭੇਜਣ ਤੋਂ ਬਾਅਦ ਕੀਤਾ ਜਾ ਸਕੇਗਾ ਐਡਿਟ
Share this post via:

ਵਟਸਐਪ ਯੂਜ਼ਰਸ ਲਈ ਇਕ ਹੋਰ ਨਵਾਂ ਫੀਚਰ ਆ ਰਿਹਾ ਹੈ। ਇੰਸਟੈਂਟ ਮੈਸੇਜਿੰਗ ਐਪ ਜਲਦੀ ਹੀ ਯੂਜ਼ਰਸ ਨੂੰ ਉਨ੍ਹਾਂ ਮੈਸੇਜ ਨੂੰ ਐਡਿਟ ਕਰਨ ਦੀ ਇਜਾਜ਼ਤ ਦੇ ਸਕਦੀ ਹੈ, ਜੋ ਉਹ ਪਹਿਲਾਂ ਹੀ ਭੇਜ ਚੁੱਕੇ ਹਨ। ਜੀ ਹਾਂ, ਹੁਣ ਤੁਹਾਨੂੰ ਗਲਤ ਤਰੀਕੇ ਨਾਲ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਤੁਸੀਂ ਇਸ ਨੂੰ ਐਡਿਟ ਵੀ ਕਰ ਸਕਦੇ ਹੋ।

ਐਡਿਟ ਕੀਤੇ ਗਏ ਮੈਸੇਜ ਉੱਤੇ ਐਡਿਟੇਡ ਲਿਖਿਆ ਜਾਵੇਗਾ। ਭੇਜਣ ਵਾਲਿਆਂ ਨੂੰ ਮੈਸਜ ਭੇਜਣ ਦੇ 15 ਮਿੰਟਾਂ ਦੇ ਅੰਦਰ ਅੰਦਰ ਮੈਸੇਜ ਵਿਚ ਤਬਦੀਲੀ ਕਰਨ ਦੀ ਆਗਿਆ ਹੋਵੇਗੀ। ਮੈਸੇਜ ਐਡਿਟ ਕਰਨ ਲਈ ਯੂਜ਼ਰ ਨੂੰ ਆਪਣੇ ਮੈਸੇਜ ‘ਤੇ ਜਾਕੇ ਉਸਨੂੰ ਦੱਬਣਾ ਹੋਵੇਗਾ ਅਤੇ ਸਕਰੀਨ ‘ਤੇ ਆਉਣ ਵਾਲੇ ਵਿਕਲਪਾਂ ਚੋਂ ਐਡਿਟ ਦਾ ਵਿਕਲਪ ਚੁਣਨਾ ਹੋਵੇਗਾ।

ਮੈਸੇਜ ਨੂੰ ਐਡਿਟ ਕਰਨ ਦਾ ਵਿਕਲਪ ਟੈਲੀਗਰਾਮ ਅਤੇ ਸਿਗਨਲ ਵਰਗੇ ਸੋਸ਼ਲ ਮੀਡੀਆ ਮੈਸੇਜਿੰਗ ‘ਤੇ ਪਹਿਲਾਂ ਤੋਂ ਹੀ ਉਪਲਬਧ ਹੈ। ਪਿਛਲੇ ਸਾਲ ਐਪਲ ਨੇ ਵੀ ਆਪਣੇ IMessage ਰਾਹੀਂ ਭੇਜੇ ਜਾਣ ਵਾਲੇ ਮੈਸੇਜਾਂ ਨੂੰ ਐਡਿਟ ਕਰਨ ਜਾਂ ਅਨ-ਸੈਂਡ ਕਰਨ ਦਾ ਫ਼ੀਚਰ ਸ਼ੁਰੂ ਕੀਤਾ ਸੀ। ਗ਼ੌਰਤਲਬ ਹੈ ਕਿ ਮੈਟਾ ਦੀ ਮਲਕੀਅਤ ਵਾਲੀ ਕੰਪਨੀ ਫ਼ੇਸਬੁਕ ਨੇ ਕਰੀਬ ਇੱਕ ਦਹਾਕੇ ਪਹਿਲਾਂ ਪੋਸਟਾਂ ਅਤੇ ਕੁਮੈਂਟਾਂ ਨੂੰ ਐਡਿਟ ਕਰਨ ਦਾ ਵਿਕਲਪ ਸ਼ੁਰੂ ਕੀਤਾ ਸੀ।