ਐਲਬਰਟਾ ਦੀ ਸਾਬਕਾ ਟ੍ਰੇਡ, ਇਮੀਗ੍ਰੇਸ਼ਨ ਐਂਡ ਮਲਟੀਕਲਚਰਲਿਜ਼ਮ ਮਿਨਿਸਟਰ , ਰਾਜਨ ਸਾਹਨੀ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਸਾਹਨੀ , ਕੈਲਗਰੀ ਨੌਰਥ ਵੈਸਟ ਤੋਂ ਉਮੀਦਵਾਰ ਹਨ। ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਉਮੀਦਵਾਰ ਅਤੇ ਵਿਧਾਇਕ ਦਵਿੰਦਰ ਤੂਰ ਮੁੜ ਤੋਂ ਚੋਣ ਲੜ ਰਹੇ ਹਨ ਅਤੇ ਇਸ ਸੀਟ ਤੋਂ ਪਰਮੀਤ ਸਿੰਘ ਬੋਪਾਰਾਏ ਐਨਡੀਪੀ ਉਮੀਦਵਾਰ ਹਨ। ਇਸ ਸੀਟ ਤੋਂ ਅਹਿਮਦ ਹਸਨ ਗ੍ਰੀਨ ਪਾਰਟੀ ਆਫ਼ ਐਲਬਰਟਾ ਦੇ ਉਮੀਦਵਾਰ ਹਨ।
2019 ਵਿੱਚ ਮੁੜ ਜੇਤੂ ਰਹੇ ਇਰਫ਼ਾਨ ਸਾਬਿਰ ਐਨਡੀਪੀ ਉਮੀਦਵਾਰ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ। ਸਾਬਿਰ , ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਨੂੰ ਟੱਕਰ ਦੇ ਰਹੇ ਹਨ। ਇਹਨਾਂ ਚੋਣਾਂ ਦੌਰਾਨ ਐਨਡੀਪੀ ਵੱਲੋਂ ਕੈਲਗਰੀ ਕਰਾਸ ਰਾਈਡਿੰਗ ਤੋਂ ਗੁਰਿੰਦਰ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਗ੍ਰੀਨ ਪਾਰਟੀ ਆਫ਼ ਐਲਬਰਟਾ ਦੇ ਅਮਨ ਸੰਧੂ ਨੂੰ ਟੱਕਰ ਦੇ ਰਹੇ ਹਨ।
ਐਡਮੰਟਨ ਮੀਡੋਜ਼ ਤੋਂ ਜਸਵੀਰ ਦਿਓਲ ਐਨਡੀਪੀ ਉਮੀਦਵਾਰ ਹਨ ਅਤੇ ਉਹਨਾਂ ਖ਼ਿਲਾਫ਼ ਯੂਸੀਪੀ ਨੇ ਪੰਜਾਬੀ ਮੂਲ ਦੇ ਅਮ੍ਰਿਤਪਾਲ ਸਿੰਘ ਮਠਾੜੂ ਨੂੰ ਟਿਕਟ ਦਿੱਤੀ ਹੈ। ਐਡਮੰਟਨ ਮਿਲ ਵੁਡਜ਼ ਤੋਂ ਰਮਨ ਅਠਵਾਲ ਚੋਣ ਮੈਦਾਨ ਵਿੱਚ ਨਿਤਰੇ ਹਨ। ਵੋਟਾਂ 29 ਮਈ ਨੂੰ ਸਵੇਰ 9 ਵਜੇ ਤੋਂ ਸ਼ਾਮ 8 ਵਜੇ ਤੱਕ ਹੋਣਗੀਆਂ। 23 ਮਈ ਨੂੰ ਸ਼ੁਰੂ ਹੋਈ ਅਡਵਾਂਸ ਪੋਲਿੰਗ 27 ਮਈ ਨੂੰ ਖ਼ਤਮ ਹੋਵੇਗੀ। ਇਲੈਕਸ਼ਨ ਐਲਬਰਟਾ ਮੁਤਾਬਿਕ 3 ਲੱਖ 17 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਅਡਵਾਂਸ ਪੋਲਿੰਗ ਵਿੱਚ ਵੋਟ ਕੀਤੀ ਹੈ।