GTA News Media

Top Info Bar
22.1°C Toronto Loading date...
Canada

ਵੈਨਕੂਵਰ: ਕੈਨੇਡਾ ਪਲੇਸ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ’ਤੇ ਰੱਖਣ ਦੀ ਤਜਵੀਜ਼

ਵੈਨਕੂਵਰ: ਕੈਨੇਡਾ ਪਲੇਸ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ’ਤੇ ਰੱਖਣ ਦੀ ਤਜਵੀਜ਼
Share this post via:

ਡਿਸੈਨਡੈਂਟਸ ਆਫ਼ ਕਾਮਾਗਾਟਾਮਾਰੂ ਸੋਸਾਇਟੀ ਵੱਲੋਂ ਵੈਨਕੂਵਰ ਸ਼ਹਿਰ ਦੀ ਕਿਸੇ ਇਕ ਸਟ੍ਰੀਟ ਦਾ ਨਾਮ ਕਾਮਾਗਾਟਾਮਾਰੂ ਉੱਪਰ ਰੱਖਣ ਦੀ ਲਗਾਤਾਰ ਮੰਗ ਨੂੰ ਬੂਰ ਪੈਣ ਜਾ ਰਿਹਾ ਹੈ। ਇਸ ਸੰਬੰਧੀ ਇਕ ਸਟਾਫ਼ ਰਿਪੋਰਟ 30 ਮਈ ਨੂੰ ਕੌਂਸਲ ਵਿੱਚ ਜਾਣੀ ਹੈ , ਜਿਸ ਵਿੱਚ ਕੈਨੇਡਾ ਪਲੇਸ ਦਾ ਨਾਮ ਕਾਮਾਗਾਟਾਮਾਰੂ ਉੱਪਰ ਰੱਖਣ ਦੀ ਤਜਵੀਜ਼ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੈਕੰਡਰੀ ਨਾਮ ਦੇਣ ਨਾਲ ਐਡਰੈੱਸ ਆਦਿ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਕੌਂਸਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਪਲੇਸ ਤੋਂ ਉਹ ਥਾਂ ਦਿਖਦਾ ਹੈ ਜਿੱਥੇ ਜਹਾਜ਼ ਨੂੰ ਰੋਕਿਆ ਗਿਆ ਸੀ। ਕੌਂਸਲ ਦਾ ਕਹਿਣਾ ਹੈ ਕਿ ਇਸਤੋਂ ਇਲਾਵਾ ਵੈਸਟ ਸੈਕੰਡ ਐਵੇਨਿਊ ਦੀ ਵੱਡੀ ਮਹੱਤਤਾ ਹੈ ਕਿਉਂਕਿ ਜਦੋਂ ਜਹਾਜ਼ ਨੂੰ ਰੋਕਿਆ ਗਿਆ ਸੀ ਤਾਂ ਸਿੱਖ ਸੰਗਤ ਇੱਥੇ ਸਥਿਤ ਗੁਰਦੁਆਰੇ ਵਿੱਚ ਇੱਕਤਰ ਹੋਈ ਸੀ।

ਵੈਨਕੂਵਰ ਸਿਟੀ ਕੌਂਸਲ ਨੇ 2021 ਦੌਰਾਨ ਸਰਬਸੰਮਤੀ ਨਾਲ ਕਾਮਾਗਾਟਾਮਾਰੂ ਘਟਨਾ ਦੇ ਸੰਬੰਧ ਵਿੱਚ ਰਸਮੀ ਮੁਆਫ਼ੀ ਮੰਗਣ ਅਤੇ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਘੋਸ਼ਿਤ ਕਰਨ ਦਾ ਮਤਾ ਪਾਸ ਕੀਤਾ ਸੀ। ਡਿਸੈਨਡੈਂਟਸ ਆਫ਼ ਕਾਮਾਗਾਟਾਮਾਰੂ ਸੋਸਾਇਟੀ ਦੇ ਰਾਜ ਤੂਰ ਦਾ ਕਹਿਣਾ ਹੈ ਕਿ ਉਹਨਾਂ ਵੱਲੋ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਨਾਲ ਨਵੀ ਪੀੜੀ ਆਪਣਾ ਇਤਿਹਾਸ ਯਾਦ ਰੱਖੇਗੀ। ਦੱਸਣਯੋਗ ਹੈ ਕਿ ਤੂਰ ਦੇ ਦਾਦਾ ਵੀ ਉਕਤ ਜਹਾਜ਼ ਵਿੱਚ ਸਵਾਰ ਸਨ।

ਰਾਜ ਤੂਰ ਨੇ ਕਿਹਾ ਕਿ ਉਹਨਾਂ ਵੱਲੋ 2018 ਦੌਰਾਨ ਇਹ ਮੰਗ ਕੀਤੀ ਗਈ ਸੀ ਅਤੇ ਸਿਟੀ ਨੇ ਇਸ ਉੱਪਰ ਕੰਮ ਕਰਨ ਦਾ ਵਾਅਦਾ ਕੀਤਾ ਸੀ। ਤੂਰ ਨੇ ਦੱਸਿਆ ਕਿ ਉਹਨਾਂ ਨੇ ਸ਼ਹਿਰ ਵਿੱਚ ਮੇਨ ਸਟ੍ਰੀਟ ਦਾ ਨਾਮ ਬਦਲਣ ਦਾ ਤਜਵੀਜ਼ ਰੱਖੀ ਸੀ ਜੋ ਕਿ ਪਾਸ ਨਹੀਂ ਹੋ ਸਕੀ। ਤੂਰ ਨੇ ਕਿਹਾ ਸਿਟੀ ਨੇ ਮੈਨੂੰ ਸੰਪਰਕ ਕੀਤਾ ਤਾਂ ਮੈਂ ਕੈਨੇਡਾ ਪਲੇਸ ਦਾ ਨਾਮ ਬਦਲਣ ਦੀ ਸਲਾਹ ਦਿੱਤੀ ਕਿਉਂਕਿ ਕੈਨੇਡਾ ਪਲੇਸ ਉੱਪਰ ਬਹੁਤ ਸਾਰੇ ਲੋਕ ਆਉਂਦੇ ਹਨ ਅਤੇ ਉਹ ਸਾਡੇ ਇਤਿਹਾਸ ਤੋਂ ਜਾਣੂ ਹੋ ਸਕਣਗੇ।