GTA News Media

Top Info Bar
22.1°C Toronto Loading date...
Toronto/GTA

ਟੀਟੀਸੀ ਬੱਸ ‘ਚ ਆਤਸ਼ਬਾਜ਼ੀ ਚਲਾਉਣ ਵਾਲੀ 14 ਸਾਲਾ ਲੜਕੀ ਗ੍ਰਿਫ਼ਤਾਰ

ਟੀਟੀਸੀ ਬੱਸ ‘ਚ ਆਤਸ਼ਬਾਜ਼ੀ ਚਲਾਉਣ ਵਾਲੀ 14 ਸਾਲਾ ਲੜਕੀ ਗ੍ਰਿਫ਼ਤਾਰ
Share this post via:

ਟੋਰੌਂਟੋ ਪੁਲਿਸ ਨੇ ਟੀਟੀਸੀ ਦੀ ਬੱਸ ਅੰਦਰ ਆਤਸ਼ਬਾਜ਼ੀ ਚਲਾਉਣ ਵਾਲੀ 14 ਸਾਲਾ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਸਕਾਰਬ੍ਰੋਅ ਵਿਚ ਵਾਪਰੀ ਸੀ।ਟਵਿੱਟਰ ‘ਤੇ ਪੋਸਟ ਹੋਈ 22 ਸੈਕੰਡ ਦੀ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸ਼ੱਕੀ ਲੜਕੀ ਮੁਸਕਰਾ ਰਹੀ ਹੈ ਅਤੇ ਆਤਸ਼ਬਾਜ਼ੀ ਨੂੰ ਬੱਸ ਦੇ ਪਿੱਛੇ ਬੈਠੀਆਂ ਸਵਾਰੀਆਂ ਵੱਲ ਚਲਾਉਂਦੀ ਹੈ ਅਤੇ ਸਵਾਰੀਆਂ ਆਪਣੇ ਸਿਰ ਢੱਕਦੀਆਂ ਅਤੇ ਚਿਲਾਉਂਦੀਆਂ ਨਜ਼ਰ ਆ ਰਹੀਂਆਂ ਹਨ।

ਮਸ਼ਕੂਕ ਲੜਕੀ ਨੂੰ ਸ਼ਰਾਰਤ ਕਰਨ ਅਤੇ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ਾਂ ਲਈ ਚਾਰਜ ਕੀਤਾ ਗਿਆ ਹੈ। ਯੂਥ ਕ੍ਰਿਮਿਨਲ ਜਸਟਿਸ ਐਕਟ ਕਾਰਨ, ਲੜਕੀ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ। ਟੋਰੌਂਟੋ ਟ੍ਰਾਂਜ਼ਿਟ ਕਮੀਸ਼ਨ (ਟੀਟੀਸੀ) ਨੇ ਦੱਸਿਆ ਕਿ ਪਿਛਲੇ 9 ਦਿਨਾਂ ਵਿਚ ਬੱਸਾਂ ਅੰਦਰ ਆਤਸ਼ਬਾਜ਼ੀ ਦੇ 7 ਮਾਮਲੇ ਹੋ ਚੁੱਕੇ ਹਨ, ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਸਾਰੇ ਮਾਮਲੇ ਇੱਕ ਦੂਸਰੇ ਨਾਲ ਜੁੜੇ ਹਨ ਜਾਂ ਨਹੀਂ। ਟੀਟੀਸੀ ਨੇ ਇੱਕ ਟਵੀਟ ਕਰਦਿਆਂ ਲੋਕਾਂ ਨੂੰ ਯਾਦ ਦਵਾਇਆ ਹੈ ਕਿ ਇਹ ਗਤੀਵਿਧੀਆਂ ਗ਼ੈਰ-ਕਾਨੂੰਨੀ ਹਨ ਅਤੇ ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।