GTA News Media

Top Info Bar
22.1°C Toronto Loading date...
Canada

ਨਿਆਗਰਾ ਫਾਲ ‘ਚ ਡਿੱਗਣ ਨਾਲ 21 ਸਾਲਾ ਪੰਜਾਬੀ ਲੜਕੀ ਦੀ ਮੌਤ

ਨਿਆਗਰਾ ਫਾਲ ‘ਚ ਡਿੱਗਣ ਨਾਲ 21 ਸਾਲਾ ਪੰਜਾਬੀ ਲੜਕੀ ਦੀ ਮੌਤ
Share this post via:

ਜਲੰਧਰ ਦੇ ਲੋਹੀਆਂ ਖਾਸ ਦੀ ਰਹਿਣ ਵਾਲੀ 21 ਸਾਲਾ ਲੜਕੀ ਦੀ ਨਿਆਗਰਾ ਫਾਲ ‘ਚ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ। ਲੜਕੀ ਦੀ ਪਛਾਣ ਪੂਨਮਦੀਪ ਕੌਰ  ਵਾਸੀ ਪਿੰਡ ਫੂਲ ​​ਘੁੱਦੂਵਾਲ ਲੋਹੀਆਂ ਖਾਸ ਵਜੋਂ ਹੋਈ ਹੈ। ਪੂਨਮਦੀਪ ਕੌਰ ਡੇਢ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੂਨਮ ਕੱਲ੍ਹ ਆਪਣੇ ਦੋਸਤਾਂ ਨਾਲ ਨਿਆਗਰਾ ਫਾਲ ਦੇਖਣ ਗਈ ਸੀ। ਇਸ ਦੌਰਾਨ ਅਚਾਨਕ ਉਹ ਡੂੰਘੇ ਪਾਣੀ ਵਿੱਚ ਡਿੱਗ ਗਈ। ਮ੍ਰਿਤਕ ਲੜਕੀ ਦਾ ਪਿਤਾ ਕਾਫੀ ਸਮੇਂ ਤੋਂ ਰੋਜ਼ੀ-ਰੋਟੀ ਲਈ ਮਨੀਲਾ ਗਿਆ ਹੋਇਆ ਸੀ। ਬੱਚੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਚ ਸੋਗ ਦੀ ਲਹਿਰ ਫੈਲ ਗਈ ਹੈ।