GTA News Media

Top Info Bar
22.1°C Toronto Loading date...
Canada

ਜੰਗਲੀ ਅੱਗ: ਮਦਦ ਲਈ 700 ਅੰਤਰਰਾਸ਼ਟਰੀ ਫ਼ਾਇਰ ਫ਼ਾਈਟਰਜ਼ ਪਹੁੰਚਣਗੇ ਕੈਨੇਡਾ

ਜੰਗਲੀ ਅੱਗ: ਮਦਦ ਲਈ 700 ਅੰਤਰਰਾਸ਼ਟਰੀ ਫ਼ਾਇਰ ਫ਼ਾਈਟਰਜ਼ ਪਹੁੰਚਣਗੇ ਕੈਨੇਡਾ
Share this post via:

ਜੰਗਲੀ ਅੱਗਾਂ ਬੁਝਾਉਣ ‘ਚ ਕੈਨੇਡਾ ਦੀ ਮਦਦ ਲਈ ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਤੋਂ ਕਰੀਬ 700 ਫ਼ਾਇਰਫ਼ਾਈਟਰਜ਼ ਪਹੁੰਚ ਰਹੇ ਹਨ। ਇਹ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ਅਗਲੇ ਦੋ ਹਫ਼ਤਿਆਂ ਵਿਚ ਕੈਨੇਡਾ ਪਹੁੰਚਣਗੇ।  ਮਈ ਵਿਚ ਐਲਬਰਟਾ ਸੂਬੇ ਵਿਚ ਭਿਆਨਕ ਜੰਗਲੀ ਅੱਗ ਸ਼ੁਰੂ ਹੋਈ ਸੀ। ਪਿਛਲੇ ਵੀਕੈਂਡ ਤੋਂ ਨੋਵਾ ਸਕੋਸ਼ੀਆ ਸੂਬੇ ਵਿਚ ਵੀ ਕਈ ਜੰਗਲੀ ਅੱਗਾਂ ਕਾਬੂ ਤੋਂ ਬਾਹਰ ਹੋ ਗਈਆਂ ਹਨ। ਕਿਊਬੈਕ ਦੇ ਕੁਝ ਹਿੱਸਿਆਂ ਵਿਚ ਵੀ ਜੰਗਲੀ ਅੱਗਾਂ ਨੇ ਤੇਜ਼ੀ ਫ਼ੜ ਲਈ ਹੈ। ਪਰ ਫ਼ੈਡਰਲ ਸਰਕਾਰ ਨੂੰ ਫ਼ਿਲਹਾਲ ਕਿਊਬੈਕ ਕੋਲੋਂ ਮਦਦ ਲਈ ਕੋਈ ਰਸਮੀ ਅਰਜ਼ੀ ਪ੍ਰਾਪਤ ਨਹੀਂ ਹੋਈ ਹੈ।

ਦੱਸ ਦੱਈਏ ਕਿ ਇਸ ਸਮੇਂ ਕੈਨੇਡਾ ‘ਚ 214 ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 93 ਕਾਬੂ ਤੋਂ ਬਾਹਰ ਹਨ।  ਨੋਵਾ ਸਕੋਸ਼ੀਆ ਵਿਚ ਹੁਣ ਤੱਕ ਜੰਗਲੀ ਅੱਗਾਂ ਕਾਰਨ ਕਰੀਬ 20,000 ਲੋਕਾਂ ਨੂੰ ਘਰਾਂ ਤੋਂ ਬਾਹਰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਦਾ ਕੀਤਾ ਗਿਆ ਹੈ। ਵਿਗੜਦੀ ਸਥਿਤੀ ਦੇ ਮੱਦੇਨਜ਼ਰ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਫ਼ੈਡਰਲ ਸਰਕਾਰ ਨੂੰ ਕਿਹਾ ਸੀ ਕਿ ਰਸਮੀ ਬੇਨਤੀ ਤੋਂ ਪਹਿਲਾਂ ਹੀ ਜੇ ਸੰਭਵ ਹੋਵੇ ਤਾਂ ਫ਼ੈਡਰਲ ਸਰਕਾਰ ਸੂਬੇ ਦੀ ਮਦਦ ਕਰੇ।

ਐਲਬਰਟਾ ਵਿਚ ਪਹਿਲਾਂ ਤੋਂ ਹੀ 500 ਤੋਂ ਵੱਧ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ,ਘਟਨਾ ਕਮਾਂਡਰਜ਼ ਅਤੇ ਹੋਰ ਵਰਕਰਜ਼ ਮੌਜੂਦ ਹਨ। ਹੋਰ ਅੰਤਰਰਾਸ਼ਟਰੀ ਫ਼ਾਇਰਫ਼ਾਈਟਰਜ਼ ਅਮਲੇ ਚੋਂ ਜ਼ਿਆਦਾਤਰ ਦੀ ਤੈਨਾਤੀ ਐਲਬਰਟਾ ਵਿਚ ਹੋਵੇਗੀ। ਕੁਝ ਫ਼ਾਇਰਫ਼ਾਈਟਰਜ਼ ਨੂੰ ਨੋਵਾ ਸਕੋਸ਼ੀਆ ਵਿਚ ਉਨ੍ਹਾਂ ਥਾਂਵਾਂ ‘ਤੇ ਭੇਜਿਆ ਜਾਵੇਗਾ ਜਿੱਥੇ ਅੱਗ ਬੇਕਾਬੂ ਹੋ ਚੁੱਕੀ ਹੈ। ਫ਼ੈਡਰਲ ਐਮਰਜੈਂਸੀ ਪ੍ਰੀਪੇਅਰਡਨੈੱਸ ਮਿਨਿਸਟਰ ਬਿਲ ਬਲੇਅਰ ਦਾ ਕਹਿਣਾ ਹੈ ਕਿ ਕੈਨੇਡਾ ਇੰਟਰਏਜੰਸੀ ਫ਼ੌਰੈਸਟ ਫ਼ਾਇਰ ਸੈਂਟਰ ਇਹ ਯਕੀਨੀ ਬਣਾ ਰਿਹਾ ਹੈ ਕਿ ਸਾਰੇ ਸੂਬਿਆਂ ਅਤੇ ਹੋਰ ਦੇਸ਼ਾਂ ਦੇ ਅਮਲੇ ਨੂੰ ਉਨ੍ਹਾਂ ਖੇਤਰਾਂ ਵਿਚ ਭੇਜਿਆ ਜਾਵੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਦਦ ਦੀ ਲੋੜ ਹੈ।

ਦ ਕੈਨੇਡੀਅਨ ਪ੍ਰੈੱਸ