– (ਸਤਪਾਲ ਸਿੰਘ ਜੌਹਲ) -2023 ਦੇ 154ਵੇਂ ਦਿਨ, 3 ਜੂਨ ਵਿੱਚ ਤੁਹਾਡਾ ਸਵਾਗਤ।
– ਬਰੈਂਪਟਨ ਵਿੱਚ ਸ਼ਹੀਦਾਂ ਨੂੰ ਸਮ੍ਰਪਿਤ ਨਗਰ ਕੀਰਤਨ ਕੱਲ੍ਹ ਨੂੰ। ਹੋਰ ਜਾਣਕਾਰੀ ਲਈ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਦਾ ਫੋਨ 905 799 2682 ਹੈ।
– ਭਾਰਤ ਦੇ ਉੜੀਸਾ ਵਿੱਚ 3 ਰੇਲ ਗੱਡੀਆਂ ਦੀ ਟੱਕਰ ਅਤੇ ਲੀਹੋਂ ਲੱਥਣ ਦੀ ਕੱਲ੍ਹ ਵਾਪਰੀ ਘਟਨਾ ਵਿੱਚ ਮੌਤਾਂ ਦੀ ਗਿਣਤੀ 290 ਤੋਂ ਵਧੀ, 1300 ਜਖਮੀ।
– ਦਿੱਲੀ ਵਿਖੇ ਜਗਦੀਸ਼ ਟਾਈਟਲਰ ਖਿਲਾਫ `84 ਸਿੱਖ ਕਤਲੇਆਮ ਦੇ ਮੁਕੱਦਮੇ ਦੀ ਸੁਣਵਾਈ 8 ਜੂਨ ਤੋਂ।
– ਬਰੈਂਪਟਨ ਵਿਖੇ ਬੀਤੀ ਰਾਤ ਟੌਰਬ੍ਰਮ/ਵਿਲੀਅਮਜ਼ ਪਾਰਕਵੇ ਨੇੜੇ ਇਕ ਘਰ ਨੂੰ ਅੱਗ ਲੱਗਣ ਦੀ ਘਟਨਾ ਵਿੱਚ 1 ਮੌਤ, 1 ਬੱਚੇ ਸਮੇਤ 2 ਜਖਮੀ।
– 2023 ਦਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟਿਫ) 7 ਤੋਂ 17 ਸਤੰਬਰ ਤੱਕ ਹੋਵੇਗਾ।
– ਬਰੈਂਪਟਨ, ਮਿਸੀਸਾਗਾ, ਤੇ ਕੈਲੇਡਨ ਵਿਖੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁਰੂ ਨਾਨਕ ਦੇਵ ਜੀ ਸਕਾਲਰਸ਼ਿਪ ਅਪਲਾਈ ਕਰਨ ਦਾ ਮੌਕਾ 9 ਜੂਨ ਤੱਕ ਹੈ। ਹੋਰ ਜਾਣਕਾਰੀ ਲਈ avni.chauhan@peelsb.com `ਤੇ ਈਮੇਲ ਕੀਤਾ ਜਾ ਸਕਦਾ ਹੈ।