GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਪਿਓ-ਪੁੱਤ ਗ੍ਰਿਫ਼ਤਾਰ

ਕੈਨੇਡਾ ‘ਚ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਪਿਓ-ਪੁੱਤ ਗ੍ਰਿਫ਼ਤਾਰ
Share this post via:

ਕੈਨੇਡਾ ‘ਚ ਇਕ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੇ ਬੇਟੇ ਨੂੰ ਕਈ ਕੁੜੀਆਂ ਦਾ ਕਈ ਮਹੀਨਿਆਂ ਤੱਕ ਸ਼ੋਸ਼ਣ ਕਰਨ ਅਤੇ ਜ਼ਬਰਦਸਤੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸਥਾਨਕ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਪ੍ਰੈਲ ਵਿੱਚ ਲਾਪਤਾ ਹੋਈ 13 ਸਾਲਾ ਲੜਕੀ ਦੀ ਭਾਲ ਦੇ ਸਬੰਧ ਵਿੱਚ ਜਾਂਚ ਦੇ ਬਾਅਦ ਗੁਰਪ੍ਰਤਾਪ ਸਿੰਘ ਵਾਲੀਆ (56) ਅਤੇ ਉਸਦੇ ਪੁੱਤਰ ਸੁਮ੍ਰਿਤ ਵਾਲੀਆ (24) ਨੂੰ ਗ੍ਰਿਫਤਾਰ ਕੀਤਾ ਗਿਆ।

ਲੜਕੀ ਨੇ ਮਿਲਣ ਤੋਂ ਬਾਅਦ ਦੱਸਿਆ ਕਿ ਉਸ ਦੇ ਸੁਮਿਤ ਨਾਲ ਸਬੰਧ ਸਨ ਅਤੇ ਸੁਮ੍ਰਿਤ ਕਥਿਤ ਤੌਰ ‘ਤੇ ਉਸ ਨੂੰ ਸੈਕਸ ਦੇ ਬਦਲੇ ਨਸ਼ਾ ਦਿੰਦਾ ਸੀ। ਪਿਓ-ਪੁੱਤ ਦੀ ਸ਼ਰਾਬ ਦੀ ਦੁਕਾਨ ਸੀ ਜਿੱਥੇ ਕੁੜੀਆਂ ਨਾਲ ਛੇੜਛਾੜ ਕੀਤੀ ਜਾਂਦੀ ਸੀ। ਜਾਂਚ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਪਿਓ-ਪੁੱਤ ਨੌਜਵਾਨ ਲੜਕੀਆਂ ਨੂੰ ਨਸ਼ੀਲੇ ਪਦਾਰਥ ਅਤੇ ਸ਼ਰਾਬ ਸਪਲਾਈ ਕਰਦੇ ਸਨ ਅਤੇ ਫਿਰ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਸਨ।

ਇਹ ਘਟਨਾਵਾਂ ਦਸੰਬਰ 2022 ਤੋਂ ਮਈ 2023 ਦਰਮਿਆਨ ਹੋਈਆਂ ਹਨ। ਪੁਲਿਸ ਨੇ ਦੋਨਾਂ ਸ਼ੱਕੀਆਂ ਨੂੰ 1 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਘਰ ਦੀ ਤਲਾਸ਼ੀ ਲੈਣ ‘ਤੇ 975 ਗ੍ਰਾਮ ਕੋਕੀਨ ਜਿਸ ਦੀ ਕੀਮਤ US$97,500 ਹੈ ਅਤੇ 7 ਹਥਿਆਰ ਬਰਾਮਦ ਹੋਏ। ਤਲਾਸ਼ੀ ਦੌਰਾਨ ਇੱਕ ਕੰਪਿਊਟਰ ਵਿੱਚ ਚਾਈਲਡ ਪੋਰਨੋਗ੍ਰਾਫੀ ਵੀ ਮਿਲੀ। ਸੁਰੀਤ ਅਤੇ ਉਸਦੇ ਪਿਤਾ ‘ਤੇ ਜਿਨਸੀ ਸ਼ੋਸ਼ਣ, ਬਾਲ ਅਸ਼ਲੀਲ ਤਸਵੀਰਾਂ ਰੱਖਣ ਦੇ ਦੋਸ਼ ਲੱਗੇ ਹਨ।