GTA News Media

Top Info Bar
22.1°C Toronto Loading date...
Canada

ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਬਦਲਾਅ, ਹੁਨਰਮੰਦ ਕਾਮਿਆਂ ਨੂੰ PR ‘ਚ ਤਰਜੀਹ ਦੇਣ ਦਾ ਐਲਾਨ

ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਬਦਲਾਅ, ਹੁਨਰਮੰਦ ਕਾਮਿਆਂ ਨੂੰ PR ‘ਚ ਤਰਜੀਹ ਦੇਣ ਦਾ ਐਲਾਨ
Share this post via:

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਬਦਲਾਅ ਕਰਕੇ ਹੁਨਰਮੰਦ ਕਾਮਿਆਂ ਨੂੰ ਪੀ ਆਰ ਪ੍ਰਕਿਰਿਆ ਵਿੱਚ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਸਾਂਝੇ ਕੀਤੇ ਗਏ ਕਿੱਤਿਆਂ ਵਿੱਚ ਮੁਹਾਰਤ ਰੱਖਣ ਵਾਲੇ ਬਿਨੈਕਾਰਾਂ ਨੂੰ ਪਹਿਲ ਦੇ ਅਧਾਰ ‘ਤੇ ਇਨਵੀਟੇਸ਼ਨ ਭੇਜੇ ਜਾਣਗੇ।

ਫ਼ਿਲਹਾਲ ਲਈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹੇਠ ਲਿਖੇ ਬਿਨੈਕਾਰਾਂ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਹੈ :

  • ਹੈਲਥਕੇਅਰ ਸੈਕਟਰ ਵਿੱਚ ਮੁਹਾਰਤ ਰੱਖਣ ਵਾਲੇ ਬਿਨੈਕਾਰ
  • ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਅਤੇ ਗਣਿਤ ਆਦਿ ਵਿੱਚ ਮੁਹਾਰਤ ਵਾਲੇ ਬਿਨੈਕਾਰ
  • ਪਲੰਬਰ , ਤਰਖ਼ਾਣ ਅਤੇ ਹੋਰ ਟ੍ਰੇਡ ਮਾਹਰ
  • ਖੇਤੀਬਾੜੀ ਵਿੱਚ ਮੁਹਾਰਤ ਵਾਲੇ ਬਿਨੈਕਾਰ

ਇਸਤੋਂ ਇਲਾਵਾ ਕੈਨੇਡਾ ਵੱਲੋਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਵਾਲੇ ਬਿਨੈਕਾਰਾਂ ਨੂੰ ਵੀ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਹਾਲ ਵਿੱਚ ਹੀ ਕੁਝ ਬਦਲਾਅ ਕੀਤੇ ਗਏ ਹਨ। ਅਪਲਾਈ ਕਰਨ ਲਈ 2021 ਦੀ ਨੈਸ਼ਨਲ ਆਕੂਪੇਸ਼ਨਲ ਕਲਾਸੀਫ਼ਿਕੇਸ਼ਨ (NOC) ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਪਹਿਲਾਂ 2016 NOC ਦੀ ਵਰਤੋਂ ਕੀਤੀ ਜਾਂਦੀ ਸੀ। ਆਸਾਨ ਭਾਸ਼ਾ ਵਿੱਚ NOC ਰਾਸ਼ਟਰੀ ਵਰਗੀਕਰਣ ਢਾਂਚਾ ਹੈ ਜੋ ਅਲੱਗ ਅਲੱਗ ਨੌਕਰੀਆਂ ਨੂੰ ਅਲੱਗ ਅਲੱਗ ਲੈਵਲ ਵਿੱਚ ਵੰਡਦਾ ਹੈ।

ਨਵੇਂ ਸਿਸਟਮ ਵਿੱਚ ਨੌਕਰੀਆਂ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ , ਜਿਸਨੂੰ ਕਿ ਟੀਅਰ ਸਿਸਟਮ ਕਿਹਾ ਜਾਂਦਾ ਹੈ।  ਮੈਨੇਜਮੈਂਟ ਵਾਲੇ ਕੰਮ ਟੀਅਰ 0 ਵਿੱਚ ਆਉਂਦੇ ਹਨ। ਯੂਨੀਵਰਸਿਟੀ ਡਿਗਰੀ ਲੋੜੀਂਦੇ ਕੰਮ ਟੀਅਰ 1 ਵਿੱਚ ਵੱਢਣਗੇ ਗਏ ਹਨ। ਡਿਪਲੋਮਾ ਜਾਂ ਇਸ ਲੈਵਲ ਦੀ ਪੜ੍ਹਾਈ ਦੀ ਮੰਗ ਕਰਨ ਵਾਲੀਆਂ ਨੌਕਰੀਆਂ ਨੂੰ ਟੀਅਰ 2 ਅਤੇ 3 ਵਿੱਚ ਵੰਡਿਆ ਗਿਆ ਹੈ।