ਹੁਣ 13 ਹੋਰ ਮੁਲਕਾਂ ਦੇ ਯਾਤਰੀ ਬਗ਼ੈਰ ਵੀਜ਼ਾ ਆ ਸਕਣਗੇ ਕੈਨੇਡਾ
ਇਮੀਗ੍ਰੇਸ਼ਨ ਮਿਨਿਸਟਰ ਨੇ ਬਗ਼ੈਰ ਵੀਜ਼ਾ ਕੈਨੇਡਾ ਯਾਤਰਾ ਕਰ ਸਕਣ ਵਾਲੇ ਯਾਤਰੀਆਂ ਦੀ ਸੂਚੀ ਵਿਚ 13 ਹੋਰ ਦੇਸ਼ਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਸੂਚੀ ਵਿਚ ਸ਼ਾਮਲ ਦੇਸ਼ਾਂ ਨੂੰ ਵੀਜ਼ਾ ਤੋਂ ਛੋਟ ਹੋਵੇਗੀ ਅਤੇ ਉਹ ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ ਪ੍ਰਾਪਤ ਕਰਕੇ ਕੈਨੇਡਾ ਵਿਜ਼ਿਟ ਕਰ ਸਕਣਗੇ। ਇਸ ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ ਦੀ ਫ਼ੀਸ 7 ਡਾਲਰ ਹੋਵੇਗੀ ਅਤੇ ਇਹ ਕੁਝ ਮਿੰਟਾਂ ਵਿਚ ਹੀ ਪ੍ਰੋਸੈਸ ਹੋ ਜਾਂਦੀ ਹੈ।
ਮਿਨਿਸਟਰ ਫ਼ਰੇਜ਼ਰ ਨੇ ਕਿਹਾ ਕਿ ਇਸ ਨਾਲ ਇਮੀਗ੍ਰੇਸ਼ਨ ਵਿਭਾਗ, ਜੋ ਹਰ ਸਾਲ ਲੱਖਾਂ ਅਰਜ਼ੀਆਂ ਪ੍ਰੋਸੈਸ ਕਰਦਾ ਹੈ, ਉੱਪਰ ਬੋਝ ਵੀ ਘਟੇਗਾ। ਫ਼ਰੇਜ਼ਰ ਨੇ ਕਿਹਾ ਕਿ ਉਹ ਭਵਿੱਖ ਵਿਚ ਹੋਰ ਦੇਸ਼ਾਂ ਲਈ ਵੀ ਇਸ ਪ੍ਰੋਗਰਾਮ ਦਾ ਵਿਸਤਾਰ ਕਰ ਸਕਦੇ ਹਨ। 13 ਦੇਸ਼ਾਂ ਦੇ ਯਾਤਰੀ ਉਕਤ ਤੇਜ਼ ਅਤੇ ਸਸਤੇ ਵਿਕਲਪ ਲਈ ਯੋਗ ਹੋ ਸਕਦੇ ਹਨ ਜੇਕਰ ਉਨ੍ਹਾਂ ਕੋਲ ਪਿਛਲੇ 10 ਸਾਲਾਂ ਵਿੱਚ ਕੈਨੇਡੀਅਨ ਵੀਜ਼ਾ ਹੋਵੇ ਜਾਂ ਉਨ੍ਹਾਂ ਕੋਲ ਅਮਰੀਕਾ ਦਾ ਗ਼ੈਰ-ਪਰਵਾਸੀ ਵੀਜ਼ਾ ਹੋਵੇ ਅਤੇ ਉਹ ਹਵਾਈ ਯਾਤਰਾ ਕਰ ਰਹੇ ਹੋਣ।
13 ਦੇਸ਼ਾਂ ਦੀ ਸੂਚੀ ਇਸ ਪ੍ਰਕਾਰ ਹੈ:
- ਬ੍ਰਾਜ਼ੀਲ
- ਐਂਟੀਗੁਆ ਐਂਡ ਬਾਰਬੂਡਾ
- ਅਰਜਨਟੀਨਾ
- ਕੋਸਟਾ ਰੀਕਾ
- ਮੋਰੱਕੋ
- ਪਨਾਮਾ
- ਫ਼ਿਲਪੀਨਜ਼
- ਸੇਂਟ ਕਿਟਸ ਐਂਡ ਨੈਵਿਸ
- ਸੇਂਟ ਲੂਸੀਆ
- ਸੇਂਟ ਵਿਨਸੈਂਟ ਐਂਡ ਦ ਗ੍ਰੈਨਾਡਾਈਨਜ਼
- ਸੀਚੈਲੇ
- ਥਾਈਲੈਂਡ
- ਟ੍ਰਿਨਿਡਾਡ ਐਂਡ ਟੋਬੈਗੋ
- ਉਰੂਗੁਏ
ਦ ਕੈਨੇਡੀਅਨ ਪ੍ਰੈੱਸ