ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਖ਼ਿਲਾਫ਼ ਪੰਜਾਬੀਆਂ ਨੇ ਕੈਨੇਡਾ ‘ਚ ਲਗਾਇਆ ਪੱਕਾ ਮੋਰਚਾ
ਕੈਨੇਡਾ ‘ਚ 700 ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਖ਼ਿਲਾਫ਼ ਸੈਂਕੜੇ ਪੰਜਾਬੀ ਨੌਜਵਾਨ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਪੰਜਾਬੀਆਂ ਵਲੋਂ ਪੱਕੇ ਟੈਂਟ ਲਗਾ ਲਏ ਗਏ ਹਨ ਤੇ ਲੰਗਰ ਵਰਤਾਏ ਜਾ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਵਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਨੌਜਵਾਨਾਂ ਦੇ ਨਾਲ- ਨਾਲ ਪੰਜਾਬ ਰਹਿੰਦੇ ਇਨਾਂ ਦੇ ਮਾਪੇ ਵੀ ਚਿੰਤਾ ਵਿੱਚ ਡੁੱਬ ਗਏ, ਜਿਹਨਾਂ ਨੇ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ।
The morcha to #StopTheDeportations of international students went into the 7th and 8th night this weekend, with hundreds showing up every evening to hear speeches, do ardaas and have langar together every evening.
JOIN THE 24 HR PROTEST:
6900 Airport Rd, Mississauga pic.twitter.com/S9tObkt0vA— Naujawan Support Network (@NSNPeel) June 5, 2023
ਦੱਸ ਦਈਏ ਕਿ ਇਨ੍ਹਾਂ ਵਿਦਿਆਰਥੀਆਂ ਨੂੰ 2018-19 ਵਿੱਚ ਪੜਾਈ ਕਰਨ ਲਈ ਕੈਨੇਡਾ ਭੇਜਿਆ ਗਿਆ ਸੀ। ਵਿਦਿਆਰਥੀਆਂ ਦੇ ਐਡਮਿਸ਼ਨ ਔਫ਼ਰ ਲੈਟਰ ਲਗਭਗ 5 ਸਾਲ ਪੁਰਾਣੇ ਨੇ, ਪਰ ਖੁਲਾਸਾ ਉਦੋਂ ਹੋਇਆ, ਜਦੋਂ ਇਹਨਾਂ ਸਾਰੇ ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੀ ਪੀ.ਆਰ. ਭਾਵ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕੀਤਾ। ਹੁਣ ਇਨਾਂ 700 ਪੰਜਾਬੀ ਵਿਦਿਆਰਥੀਆਂ ਦੇ ਭਵਿੱਖ ‘ਤੇ ਸੰਕਟ ਖੜਾ ਹੋ ਗਿਆ ਹੈ।
ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਏਜੰਸੀ ਚਲਾਉਣ ਵਾਲੇ ਬ੍ਰਿਜੇਸ਼ ਮਿਸ਼ਰਾ ਨਾਮ ਦੇ ਵਿਅਕਤੀ ਨੇ ਵਿਦਿਆਰਥੀਆਂ ਨਾਲ ਧੋਖਾਧੜੀ ਕੀਤੀ। ਦੋਸ਼ ਹੈ ਕਿ ਸਾਰੇ 700 ਵਿਦਿਆਰਥੀਆਂ ਕੋਲੋਂ ਉਸ ਨੇ 16- 16 ਲੱਖ ਰੁਪਏ ਲਏ ਸੀ। ਉਸ ਨੇ ਬੜੀ ਚਲਾਕੀ ਨਾਲ ਇਨਾਂ ਸਾਰੇ ਵਿਦਿਆਰਥੀਆਂ ਦੇ ਕਥਿਤ ਤੌਰ ‘ਤੇ ਸਾਰੇ ਦਸਤਾਵੇਜ਼ਾਂ ‘ਤੇ ਸਾਈਨ ਕਰਵਾਏ,ਪਰ ਖੁਦ ਸਾਈਨ ਨਹੀਂ ਕੀਤੇ। ਇਸ ਲਈ ਕੈਨੇਡੀਅਨ ਏਜੰਸੀ ਨੂੰ ਇਹ ਸਵੀਕਾਰ ਨਹੀਂ ਹੈ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।