ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉੱਤਰੀ ਯਾਰਕ ਵਿੱਚ ਹਾਈਵੇਅ 404 ‘ਤੇ ਇੱਕ ਹਾਦਸੇ ‘ਚ ਇੱਕ 23 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਰਾਤ ਨੂੰ 12:30 ਵਜੇ ਦੇ ਕਰੀਬ ਹਾਈਵੇਅ 404 ਦੀਆਂ ਦੱਖਣ-ਬਾਉਂਡ ਲੇਨਾਂ ਵਿੱਚ ਵਾਪਰਿਆ। ਪੁਲਿਸ ਨੇ ਆਖਿਆ ਕਿ ਫੋਰਡ ਮਸਟੈਂਗ ਪਹਿਲਾਂ ਸੈਂਟਰ ਬੈਰੀਅਰ ਨਾਲ ਟਕਰਾਈ ਤੇ ਫਿਰ ਪਲਟ ਗਈ।
ਅੱਜ ਸਵੇਰੇ ਸਟੀਲਜ਼ ਐਵੇਨਿਊ ‘ਤੇ ਹਾਈਵੇਅ ਦੀਆਂ ਦੱਖਣ ਵੱਲ ਜਾਣ ਵਾਲੀਆਂ ਲੇਨਾਂ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਆਵਾਜਾਈ ਪਰ ਹੁਣ ਸਾਰੀਆਂ ਲੇਨਾਂ ਮੁੜ ਖੁੱਲ੍ਹ ਗਈਆਂ ਹਨ। ਪੁਲਿਸ ਕਿਸੇ ਵੀ ਵਿਅਕਤੀ ਨੂੰ ਟੱਕਰ ਬਾਰੇ ਜਾਣਕਾਰੀ ਦੇਣ ਲਈ 416-235-4981 ਜਾਂ 1-800-222-TIPS ‘ਤੇ ਅਗਿਆਤ ਤੌਰ ‘ਤੇ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ।