GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ ਸਿੱਖ ਸੰਸਦ ਮੈਂਬਰ ਨੇ 1984 ਦੇ ਦਰਦ ਨੂੰ ਕੀਤਾ ਬਿਆਨ

ਕੈਨੇਡਾ ‘ਚ ਸਿੱਖ ਸੰਸਦ ਮੈਂਬਰ ਨੇ 1984 ਦੇ ਦਰਦ ਨੂੰ ਕੀਤਾ ਬਿਆਨ
Share this post via:

ਕੈਨੇਡਾ ਵਿਖੇ ਸਰੀ ਸੈਂਟਰ ਤੋਂ ਸੰਸਦ ਮੈਂਬਰ ਰਮਨਦੀਪ ਸਰਾਏ ਨੇ ਜੂਨ 1984 ਦੇ ਸਿੱਖ ਘੱਲੂਘਾਰੇ ਦੀ 39ਵੀਂ ਬਰਸੀ ਮੌਕੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਸਰਾਏ ਨੇ ਕਿਹਾ ਕਿ ਜੂਨ 1984 ਇਕ ਅਜਿਹਾ ਸਮਾਂ ਹੈ ਜਿਸ ਨੂੰ ਸਿੱਖ ਕਦੇ ਨਹੀਂ ਭੁੱਲਣਗੇ।

ਹਰਿਮੰਦਰ ਸਾਹਿਬ ‘ਤੇ ਅੱਜ ਦੇ ਦਿਨ ਮਿਲਟਰੀ ਆਪਰੇਸ਼ਨ ਤਹਿਤ ਹਮਲਾ ਕੀਤਾ ਗਿਆ ਸੀ।  ਇਸ ਹਮਲੇ ਵਿਚ ਹਜ਼ਾਰਾਂ ਲੋਕ ਮਾਰੇ ਗਏ। ਅੱਜ ਇਸ ਹਮਲੇ ਦੀ 39ਵੀਂ ਬਰਸੀ ‘ਤੇ ਅਸੀਂ ਗੁਆਚੀਆਂ ਜਾਨਾਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਪ੍ਰਾਰਥਨਾ ਕਰਦੇ ਹਾਂ।

 ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੇ ਦਿਲਾਂ ਵਿਚ ਅੱਜ ਵੀ 1984 ਦੇ ਕਤਲੇਆਮ ਦਾ ਦਰਦ ਮੌਜੂਦ ਹੈ। ਸਿੱਖ ਭਾਈਚਾਰਾ ਇਸ ਸਾਕੇ ਸਬੰਧੀ ਨਿਆਂ ਦੀ ਉਡੀਕ ਵਿਚ ਹੈ।