GTA News Media

Top Info Bar
22.1°C Toronto Loading date...
Canada

ਕੈਨੇਡਾ ਦੇ ਜੰਗਲਾਂ ‘ਚ ਲੱਗੀ ਅੱਗ ਦਾ ਧੂੰਆਂ ਹੁਣ ਪਹੁੰਚਿਆ ਨਾਰਵੇ

ਕੈਨੇਡਾ ਦੇ ਜੰਗਲਾਂ ‘ਚ ਲੱਗੀ ਅੱਗ ਦਾ ਧੂੰਆਂ ਹੁਣ ਪਹੁੰਚਿਆ ਨਾਰਵੇ
Share this post via:

ਕੈਨੇਡਾ  ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਯੂਰਪੀ ਦੇਸ਼ ਨਾਰਵੇ ਤੱਕ ਪਹੁੰਚ ਗਿਆ ਹੈ। ਧੂੰਏਂ ਕਾਰਨ ਨਿਊਯਾਰਕ ਅਤੇ ਅਮਰੀਕਾ ਦੇ ਕਈ ਇਲਾਕਿਆਂ ਦੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ। ਹੁਣ ਇਹ ਧੂੰਆਂ ਗ੍ਰੀਨਲੈਂਡ, ਆਈਸਲੈਂਡ ਤੋਂ ਹੁੰਦਾ ਹੋਇਆ ਨਾਰਵੇ ਪਹੁੰਚ ਗਿਆ ਹੈ। ਵਿਗਿਆਨੀ ਖਦਸ਼ਾ ਜ਼ਾਹਰ ਕਰ ਰਹੇ ਹਨ ਕਿ ਪੂਰਾ ਯੂਰਪ ਧੂੰਏਂ ਦੀ ਲਪੇਟ ‘ਚ ਆ ਸਕਦਾ ਹੈ।

ਕੈਨੇਡਾ ਦੇ ਜੰਗਲਾਂ ਦੀ ਅੱਗ ਨੇ ਅਮਰੀਕਾ ਦੇ ਕਈ ਸ਼ਹਿਰਾਂ ਦਾ ਦਮ ਘੁੱਟ ਦਿੱਤਾ ਹੈ। ਨਿਊਯਾਰਕ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ। ਨਿਊਯਾਰਕ ਦੀ ਹਵਾ ਦਿੱਲੀ ਨਾਲੋਂ ਵੀ ਮਾੜੀ ਹੋ ਗਈ ਹੈ। ਪਿਛਲੇ ਬੁੱਧਵਾਰ, ਨਿਊਯਾਰਕ ਦਾ ਏਅਰ ਕੁਆਲਿਟੀ ਇੰਡੈਕਸ (AQI) 212 ਤੱਕ ਪਹੁੰਚ ਗਿਆ, ਜਦੋਂ ਕਿ ਦਿੱਲੀ ਦੀ ਹਵਾ ਦਾ AQI 190 ਸੀ।

ਮੀਡੀਆ ਰਿਪੋਰਟਾਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਇਹ ਧੂੰਆਂ ਪੂਰੇ ਯੂਰਪ ‘ਚ ਫੈਲ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੰਗਲ ਦੀ ਅੱਗ ਤੋਂ ਨਿਕਲਣ ਵਾਲੇ ਧੂੰਏਂ ਦਾ ਲੰਬੀ ਦੂਰੀ ਤੱਕ ਜਾਣਾ ਕੋਈ ਆਮ ਗੱਲ ਨਹੀਂ ਹੈ।