GTA News Media

Top Info Bar
22.1°C Toronto Loading date...
Featured World

4 ਕਰੋੜ ‘ਚ ਵਿਕ ਰਿਹਾ ਇਹ Pizza, ਵਜ੍ਹਾ ਜਾਣ ਹੋ ਜਾਓਗੇ ਹੈਰਾਨ

4 ਕਰੋੜ ‘ਚ ਵਿਕ ਰਿਹਾ ਇਹ Pizza, ਵਜ੍ਹਾ ਜਾਣ ਹੋ ਜਾਓਗੇ ਹੈਰਾਨ
Share this post via:

ਪਿਜ਼ਾ ਹਰ ਕਿਸੇ ਦਾ ਪਸੰਦੀਦਾ ਫਾਸਟ ਫੂਡ ਹੈ, ਇਸ ਲਈ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਅੱਜ-ਕੱਲ੍ਹ ਇਕ ਆਮ ਅਤੇ ਸਵਾਦਿਸ਼ਟ ਪਿਜ਼ਾ 100 ਤੋਂ ਲੈ ਕੇ 500 ਰੁਪਏ ਤੱਕ ਮਿਲ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖਾਧੇ ਹੋਏ ਪਿਜ਼ਾ ਦੇ ਇਕ ਟੁਕੜੇ ਨੇ ਖੂਬ ਤਹਿਲਕਾ ਮਚਾਇਆ ਹੋਇਆ ਹੈ।

ਇਸ ਪਿਜ਼ਾ ਦੇ ਟੁਕੜੇ ਦੀ ਕੀਮਤ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਇਸ ਇਕ ਪਿਜ਼ਾ ਸਲਾਈਸ ਦੀ ਕੀਮਤ 4 ਕਰੋੜ ਰੁਪਏ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਕ ਪਿਜ਼ਾ ਸਲਾਈਸ ਦੀ ਕੀਮਤ ਇੰਨੀ ਜ਼ਿਆਦਾ ਕਿਵੇਂ ਹੋ ਸਕਦੀ ਹੈ ਤਾਂ ਆਓ ਦੱਸਦੇ ਹਾਂ ਕਿ ਅਜਿਹਾ ਕਿਉਂ ਹੈ। ਸਭ ਤੋਂ ਪਹਿਲਾਂ ਇਹ ਪਿਜ਼ਾ ਸਲਾਈਸ ਇਕ ਨਿਲਾਮੀ ਵਿੱਚ ਵੇਚਿਆ ਜਾ ਰਿਹਾ ਹੈ।  ਨਿਲਾਮੀ ਰਾਹੀਂ ਅਜੀਬ ਚੀਜ਼ਾਂ ਮਹਿੰਗੇ ਭਾਅ ‘ਤੇ ਵਿਕਦੀਆਂ ਹਨ।

ਖ਼ਬਰਾਂ ਮੁਤਾਬਕ ਇਕ ਅਮਰੀਕੀ ਰੈਪਰ ਲਿਲ ਯਾਚੀ (Lil Yachty) ਇਸ ਖਾਏ ਗਏ ਪਿਜ਼ਾ ਦੇ ਇਕ ਟੁਕੜੇ ਨੂੰ 5 ਲੱਖ ਡਾਲਰ ਭਾਵ ਲਗਭਗ 4 ਕਰੋੜ ਰੁਪਏ ਵਿੱਚ ਵੇਚ ਰਿਹਾ ਹੈ। ਰੈਪਰ ਯਾਚੀ ਦਾ ਦਾਅਵਾ ਹੈ ਕਿ ਇਸ ਨੂੰ ਹਿਪ-ਹਾਪ ਆਈਕਨ ਔਬਰੇ ਡਰੇਕ ਗ੍ਰਾਹਮ ਨੇ ਖਾਧਾ ਸੀ, ਜਿਸ ਨੂੰ ਉਸ ਦੇ ਫੇਨਜ਼ਡਰੇਕ ਵਜੋਂ ਜਾਣਦੇ ਹਨ। ਦੱਸ ਦੇਈਏ ਕਿ ਅਮਰੀਕੀ ਰੈਪਰ ਯਾਚੀ ਹਿਪ-ਹਾਪ ਸਟਾਰ ਡਰੇਕ ਦੇ ਕਰੀਬ ਹਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਜੁੜੇ ਹੋਏ ਹਨ।

ਯਾਚੀ ਨੇ ਆਪਣੀ ਇੰਸਟਾ ਸਟੋਰੀ ‘ਚ ਪਿਜ਼ਾ ਸਲਾਈਸ ਦੀ ਇਕ ਫੋਟੋ ਪੋਸਟ ਕੀਤੀ, ਜਿਸ ਵਿੱਚ ਉਸ ਨੇ ਲਿਖਿਆ ਕਿ ਡਰੇਕ ਦੁਆਰਾ ਖਾਧਾ ਗਿਆ ਇਹ ਟੁਕੜਾ $ 500,000 ਵਿੱਚ ਵੇਚਣਾ ਹੈ। ਜਿਵੇਂ ਹੀ ਯਾਚੀ ਨੇ ਸੋਸ਼ਲ ਮੀਡੀਆ ‘ਤੇ ਇਸ ਪਿਜ਼ਾ ਸਲਾਈਸ ਨੂੰ 4 ਕਰੋੜ ‘ਚ ਵੇਚਣ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।