GTA News Media

Top Info Bar
22.1°C Toronto Loading date...
Canada

ਪ੍ਰੀਮੀਅਰ ਬਣਨ ਵਾਲੀ ਪਹਿਲੀ ਮੂਲਨਿਵਾਸੀ ਔਰਤ ਨਵੀਂ ਸਟੈਂਪ ਨਾਲ ਸਨਮਾਨਿਤ

ਪ੍ਰੀਮੀਅਰ ਬਣਨ ਵਾਲੀ ਪਹਿਲੀ ਮੂਲਨਿਵਾਸੀ ਔਰਤ ਨਵੀਂ ਸਟੈਂਪ ਨਾਲ ਸਨਮਾਨਿਤ
Share this post via:

ਨੈਲੀ ਕੋਰਨੋਯੀ, ਕੈਨੇਡਾ ਚ ਪ੍ਰੀਮੀਅਰ ਬਣਨ ਵਾਲੀ ਵਾਲੀ ਪਹਿਲੀ ਮੂਲਨਿਵਾਸੀ ਔਰਤ ਨੂੰ ਇਕ ਨਵੀਂ ਸਟੈਂਪ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਕੈਨੇਡਾ ਪੋਸਟ ਦਾ ਕਹਿਣਾ ਹੈ ਉਸਨੇ ਕੈਨੇਡਾ ਦੇ ਪੱਛਮੀ ਆਰਕਟਿਕ ਖੇਤਰ ਵਿਚ ਆਪਣੇ ਭਾਈਚਾਰੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਲੀਡਰ, ਨੈਲੀ ਕੋਰਨੋਯੀ ਦੇ ਸਨਮਾਨ ਵਿਚ ਇੱਕ ਡਾਕ ਟਿਕਟ ਜਾਰੀ ਕੀਤੀ ਹੈ।

ਨੈਲੀ ਕੈਨੇਡਾ ਵਿਚ ਕਿਸੇ ਸੂਬੇ ਜਾਂ ਪ੍ਰਦੇਸ਼ ਦੀ ਪ੍ਰੀਮੀਅਰ ਬਣਨ ਵਾਲੀ ਪਹਿਲੀ ਮੂਲਨਿਵਾਸੀ ਔਰਤ ਸਨ। 1991 ਤੋਂ 1995 ਤੱਕ ਉਹ ਨੌਰਥਵੈਸਟ ਟੈਰੀਟ੍ਰੀਜ਼ ਦੀ ਪ੍ਰੀਮੀਅਰ ਰਹੇ ਸਨ। ਕੈਨੇਡਾ ਪੋਸਟ ਨੇ ਇੱਕ ਬਿਆਨ ਵਿਚ ਕਿਹਾ ਕਿ ਨੈਲੀ ਮੂਲਨਿਵਾਸੀ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਅਤੇ ਇਨੁਇਟ ਮੂਲਨਿਵਾਸੀਆਂ ਦੇ ਸ਼ਕਤੀਕਰਨ ਦੀ ਲੜਾਈ ਵਿਚ ਮਹੱਤਵਪੂਰਨ ਯੋਗਦਾਨ ਲਈ ਜਾਣੀ ਜਾਂਦੀ ਹੈ।

ਕੈਨੇਡਾ ਪੋਸਟ ਅਨੁਸਾਰ ਇਹ ਡਾਕ ਟਿਕਟ 21 ਜੂਨ ਨੂੰ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੀਸੀ ਦੇ ਮੂਲਨਿਵਾਸੀ ਲੀਡਰ ਜੌਰਜ ਮੈਨੁਅਲ ਅਤੇ ਐਲਬਰਟਾ ਦੀ ਮੂਲਨਿਵਾਸੀ ਲੀਡਰ ਥੈਲਮਾ ਸ਼ੈਲੀਫ਼ੌ ਦੇ ਸਨਮਾਨ ਵਿਚ ਵੀ ਡਾਕ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ।

ਦ ਕੈਨੇਡੀਅਨ ਪ੍ਰੈੱਸ